ਪੱਤਰ ਪ੍ਰਰੇਰਕ, ਪਟਿਆਲਾ : ਭੁਪਿੰਦਰਾ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਵਿਖੇ ਕੌਮੀ ਵਿਗਿਆਨ ਦਿਵਸ ਪਿ੍ਰੰਸੀਪਲ ਵਿਵੇਕ ਤਿਵਾੜੀ ਦੀ ਅਗੁਵਾਈ ਹੇਠ ਮਨਾਇਆ ਗਿਆ।ਇਸ ਮੌਕੇ ਪਿ੍ਰੰਸੀਪਲ ਤਿਵਾੜੀ ਨੇ ਕਿਹਾ ਕਿ ਅੌਰਤਾਂ ਦੀ ਭੂਮਿਕਾ ਸਮਾਜ ਦੇ ਹਰੇਕ ਖੇਤਰ ਵਿਚ ਮਹੱਤਵਪੂਰਨ ਹੈ। ਖ਼ਾਸ ਕਰਕੇ ਵਿਗਿਆਨ ਦੇ ਖੇਤਰ ਵਿਚ ਉਸ ਦਾ ਯੋਗਦਾਨ ਬੇਮਿਸਾਲ ਹੈ। ਵਿਗਿਆਨ ਦੇ ਖੇਤਰ ਵਿਚ ਭਾਰਤੀ ਮਹਿਲਾਵਾਂ ਨੇ ਆਪਣਾ-ਆਪਣਾ ਯੋਗਦਾਨ ਪਾਇਆ ਹੈ। ਸਮਾਗਮ ਮੌਕੇ ਡੀਸੀਬੀ ਬੈਂਕ ਵਲੋਂ ਸਟੈਨਫ਼ੋਰਡ ਡਾਇਗਨੋਸਟਿਕ ਪ੍ਰਯੋਗਸ਼ਾਲਾ ਦਾ ਆਯੋਜਨ ਕਰਵਾਇਆ। ਇਸ ਦੌਰਾਨ ਸਕੂਲ ਦੇ 100 ਦੇ ਕਰੀਬ ਮੈਂਬਰਾਂ ਵਲੋਂ ਵੱਖ-ਵੱਖ ਟੈਸਟ ਵੀ ਕੀਤੇ ਗਏ। ਇਸ ਮੌਕੇ ਕਿਰਨਦੀਪ ਕੌਰ ਬਾਵਾ, ਅਨੂ ਗੁਪਤਾ, ਰਾਹੁਲ ਗੁਪਤਾ, ਪੁਨੀਤ ਡਬਲਾਨੀਆ, ਵਿਸ਼ਾਲ ਮਲਹੋਤਰਾ, ਅਨੂੰ ਤਿਵਾੜੀ ਆਦਿ ਹਾਜ਼ਰ ਸਨ।