ਪੱਤਰ ਪ੍ਰਰੇਰਕ, ਪਟਿਆਲਾ : ਭੁਪਿੰਦਰਾ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਵਿਖੇ ਪਿੰ੍ਸੀਪਲ ਵਿਵੇਕ ਤਿਵਾੜੀ ਦੀ ਅਗੁਵਾਈ ਹੇਠ ਬੋਰਡ ਦੇ ਇਮਤਿਹਾਨਾ ਦੇ ਮੱਦੇਨਜ਼ਰ ਵੈਦਿਕ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਤਿਵਾੜੀ ਨੇ ਕਿਹਾ ਕਿ ਡੀਏਵੀ ਸੰਸਥਾ ਰਾਸ਼ਟਰ ਦੇ ਨਿਰਮਾਣ ਲਈ ਤੇ ਉੱਚ ਸਿੱਖਿਅਤ ਵਿਦਿਆਰਥੀ ਹਮੇਸ਼ਾ ਹੀ ਮੋਹਰੀ ਰਿਹਾ ਹੈ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੀਏਵੀ ਸਕੂਲ ਦੇ ਵਿਦਿਆਰਥੀ ਬੋਰਡ ਦੇ ਇਮਤਿਹਾਨਾਂ ਵਿਚ ਝੰਡੇ ਗੱਡ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ। ਸਮਾਗਮ ਮੌਕੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਹਵਨ ਯੱਗ ਵਿਚ ਆਹੂਤੀਆਂ ਪਾ ਕੇ ਮੰਤਰਾਂ ਦਾ ੳਚਾਰਨ ਕੀਤਾ ਗਿਆ। ਇਸ ਮੌਕੇ ਸਵਰਾਜ ਸ਼ਰਮਾ, ਉਸ਼ਾ ਤਿਵਾੜੀ, ਪਿ੍ਰਯੰੰਕਾ ਮਿੱਤਲ, ਧੰਨਜੀਤ ਕੌਰ, ਪ੍ਰਵੀਨ ਕੁਮਾਰ, ਉੱਨਤੀ ਆਗਾ ਆਦਿ ਹਾਜ਼ਰ ਸਨ।