ਕੇਵਲ ਸਿੰਘ,ਅਮਲੋਹ

ਪਿੰਡ ਸਮਸ਼ਪੁਰ ਵਿਖੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ, ਗਰਾਮ ਪੰਚਾਇਤ ਵੱਲੋਂ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਸਰਪੰਚ ਜਸਪਾਲ ਸਿੰਘ ਜੱਗਾ, ਹਰਚੰਦ ਸਿੰਘ ਨੇ ਦੱਸਿਆ ਕਿ ਇਸ ਿਛੰਝ ਵਿੱਚ ਝੰਡੀ ਦੀ ਕੁਸ਼ਤੀ ਨੌਜਵਾਨ ਪਹਿਲਵਾਨ ਪਿ੍ਰਤਪਾਲ ਫਗਵਾੜਾ ਅਤੇ ਵਿੰਨਿਆਬੀਨ ਜੰਮੂ ਵਿਚਕਾਰ ਹੋਈ। ਦੋਨਾਂ ਪਹਿਲਵਾਨਾਂ ਦਰਮਿਆਨ ਮੁਕਾਬਲਾ ਬਹੁਤ ਹੀ ਸਖਤ ਰਿਹਾ, ਇਸ ਗਹਿਗੱਚ ਮੁਕਾਬਲੇ ਵਿੱਚ ਪਿ੍ਰਤਪਾਲ ਫਗਵਾੜਾ ਨੇ ਦਾਅ ਖੇਡਦੇ ਹੋਏ ਵਿੰਨਿਆਬੀਨ ਜੰਮੂ ਦੀ ਪਿੱਠ ਧਰਤੀ ਨਾਲ ਲਾ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ। ਦੋ ਨੰਬਰ ਝੰਡੀ ਦੀ ਕੁਸ਼ਤੀ ਧਰਮਿੰਦਰ ਬਾਬਾ ਫਲਾਹੀ ਅਤੇ ਬਾਜ ਰੌਣੀ ਦਰਮਿਆਨ ਬਰਾਬਰ ਰਹੀ। ਹਰਮਨ ਆਲਮਗੀਰ ਨੇ ਮਿਸਾਰ ਡੋਡਾ ਜੰਮੂ ਨੂੰ ਚਿੱਤ ਕਰਕੇ ਜਿੱਤ ਲਈ। ਮੇਜਰ ਲੀਲ੍ਹਾਂ ਅਤੇ ਪ੍ਰਦੀਪ ਚੀਕਾ ਦਰਮਿਆਨ ਵੀ ਕੁਸ਼ਤੀ ਬਰਾਬਰ ਰਹੀ। ਹੋਰ ਮੁਕਾਬਲਿਆਂ ਵਿੱਚ ਰਵੀ ਰੌਣੀ ਨੇ ਅਮਨ ਕੈਂਥਲ ਨੂੰ, ਬੌਬੀ ਖੰਨਾ ਨੇ ਸਾਬੂ ਬਾਬਾ ਫਲਾਹੀ ਨੂੰ, ਸਨੀ ਹੱਲਾ ਨੇ ਸਾਊ ਉਟਾਲਾਂ ਨੂੰ, ਪਵਿੱਤਰ ਮਲਕਪੁਰ ਨੇ ਰਾਜੇਸ਼ ਉੱਚਾ ਪਿੰਡ ਨੂੰ, ਗੋਲਡੀ ਫਿਰੋਜਪੁਰ ਨੇ ਰੁਸਤਮ ਬਾਗਬਾਣੀਆ ਨੂੰ, ਤਾਜ ਰੌਣੀ ਨੇ ਜੱਸਾ ਲੀਲਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਰਾਮ ਕ੍ਰਿਸ਼ਨ ਭੱਲਾ ਪੀਏ ਵਿਧਾਇਕ, ਹਰਚੰਦ ਸਿੰਘ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਸ਼ੌਟੀ ਹਲਕਾ ਇੰਚਾਰਜ ਅਕਾਲੀ ਦਲ (ਅ), ਪ੍ਰਤਾਪ ਸਿੰਘ ਬੈਣੀ ਸਾਬਕਾ ਚੇਅਰਮੈਨ ਜਸਵੰਤ ਸਿੰਘ ਮੋਹਾਲੀ, ਸ਼ਿੰਗਾਰਾ ਸਿੰਘ ਸਾਬਕਾ ਪ੍ਰਧਾਨ, ਮਲਕੀਤ ਸਿੰਘ ਪੱਪੀ ਢੀਂਡਸਾ, ਬਲਵਿੰਦਰ ਸਿੰਘ, ਡਾ. ਪਰਮਜੀਤ ਸਿੰਘ, ਰਾਮ ਸਿੰਘ ਇਟਲੀ, ਬਾਬੂ ਅਸ਼ੋਕ ਕੁਮਾਰ ਭੱਠੇ ਵਾਲੇ, ਬਾਬਾ ਕਰਮਜੀਤ ਸਿੰਘ, ਦਵਿੰਦਰ ਸਿੰਘ ਬਿਜਲੀ ਬੋਰਡ ਵਾਲੇ, ਬਾਬਾ ਇੰਦਰਨਾਥ ਹੱਲਾ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਨੂੰ ਨੇਪਰੇ ਚਾੜ੍ਹਨ ਲਈ ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਧਰਮ ਸਿੰਘ, ਧਰਮਿੰਦਰ ਸਿੰਘ ਜੀਤੀ, ਟਹਿਲ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਸੁਰਿੰਦਰ ਪੰਚ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇਕ ਕਰਕੇ ਇਸ ਿਛੰਝ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਿ੍ਹਆ।