50 ਸਹਾਇਕ ਸੁਪਰਡੈਂਟ ਤੇ ਇਕ ਡਿਪਟੀ ਸੁਪਰਡੈਂਟ ਨੇ ਪ੍ਰਰਾਪਤ ਕੀਤੀ ਸਿਖਲਾਈ

ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਜੇਲ੍ਹ ਟੇ੍ਨਿੰਗ ਸਕੂਲ ਪਟਿਆਲਾ 'ਚ ਪੰਜਾਬ ਜੇਲ੍ਹ ਵਿਭਾਗ 'ਚ ਭਰਤੀ ਹੋਏ 50 ਪੋ੍ਬੇਸ਼ਨਰ ਸਹਾਇਕ ਸੁਪਰਡੈਂਟ ਤੇ ਇਕ ਡਿਪਟੀ ਸੁਪਰਡੈਂਟ ਦੀ ਪਾਸਿੰਗ ਆਊਟ ਪਰੇਡ ਆਯੋਜਿਤ ਕੀਤੀ ਗਈ। ਇਸ ਸਮਾਰੋਹ 'ਚ ਪ੍ਰਵੀਨ ਕੁਮਾਰ ਸਿਨ੍ਹਾ ਏਡੀਜੀਪੀ (ਜੇਲਾਂ੍ਹ) ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਆਰਕੇ ਅਰੋੜਾ, ਇੰਸਪੈਕਟਰ ਜਨਰਲ (ਜੇਲਾਂ੍ਹ), ਪੰਜਾਬ, ਅਮਨੀਤ ਕੌਂਡਲ ਡੀਆਈਜੀ (ਜੇਲਾਂ੍ਹ) ਹੈੱਡਕੁਆਟਰ ਪੰਜਾਬ ਤੇ ਤੇਜਿੰਦਰ ਸਿੰਘ ਮੋੜ ਡੀਆਈਜੀ (ਜੇਲਾਂ੍ਹ) ਸਰਕਲ ਿਫ਼ਰੋਜ਼ਪੁਰ ਨੇਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਪਾਸਿੰਗ ਆਊਟ ਪਰੇਡ ਦੌਰਾਨ ਪੋ੍ਬੇਸ਼ਨਰ ਸਹਾਇਕ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਵੱਲੋਂ ਬਿਹਤਰੀਨ ਪਰੇਡ ਦਾ ਮੁਜ਼ਾਹਰਾ ਕੀਤਾ ਗਿਆ। ਪਾਸ ਆਊਟ ਹੋ ਰਹੇ ਟੇ੍ਨਿੰਜ਼ ਵੱਲੋਂ ਅਨ-ਆਰਮਡ ਕਾਮਬੈਂਟ ਅਤੇ ਸ਼ਾਨਦਾਰ ਸੱਭਿਆਚਾਰਕ ਪੋ੍ਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਟੇ੍ਨਿੰਗ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਡਿਪਟੀ/ਸਹਾਇਕ ਸੁਪਰਡੈਂਟ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਗੁਰਚਰਨ ਸਿੰਘ ਧਾਲੀਵਾਲ ਪਿੰ੍ਸੀਪਲ ਪੰਜਾਬ ਜੇਲ੍ਹ ਟੇ੍ਨਿੰਗ ਸਕੂਲ, ਪਟਿਆਲਾ ਨੇ ਕੋਰਸ ਰਿਪੋਰਟ ਪੇਸ਼ ਕੀਤੀ ਤੇ ਮੁੱਖ ਮਹਿਮਾਨ ਤੇ ਹੋਰ ਆਏ ਉੱਚ ਅਧਿਕਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਏਡੀਜੀਪੀ (ਜੇਲਾਂ੍ਹ) ਪ੍ਰਵੀਨ ਕੁਮਾਰ ਸਿਨ੍ਹਾ ਨੇ ਟੇ੍ਨੀਆ ਨੂੰ ਸੰਬੋਧਿਤ ਕਰਦੇ ਹੋਏ ਉਨਾਂ੍ਹ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ। ਟੇ੍ਨੀਆਂ ਵੱਲੋਂ ਕੀਤੀ ਗਈ ਸ਼ਾਨਦਾਰ ਪਰੇਡ ਦੀ ਸ਼ਲਾਘਾ ਕਰਦੇ ਹੋਏ ਉਨਾਂ੍ਹ ਨੂੰ ਟੇ੍ਨਿੰਗ ਉਪਰੰਤ ਜੇਲ੍ਹ ਵਿਭਾਗ 'ਚ ਉੱਚ ਦਰਜੇ ਦੀਆਂ ਸੇਵਾਵਾਂ ਦੇਣ ਲਈ ਪੇ੍ਰਿਤ ਕੀਤਾ। ਇਸ ਪਾਸਿੰਗ ਆਊਟ ਪਰੇਡ ਦੌਰਾਨ ਟੇ੍ਨੀਆਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਅਤੇ ਸਮਾਰੋਹ ਦਾ ਸੰਚਾਲਨ ਮੁਕੇਸ਼ ਕੁਮਾਰ, ਵਾਈਸ ਪਿੰ੍ਸੀਪਲ, ਪੰਜਾਬ ਜੇਲ੍ਹ ਟੇ੍ਨਿੰਗ ਸਕੂਲ, ਪਟਿਆਲਾ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸੰਸਥਾ ਦੇ ਸੀਡੀਆਈ ਇਕਬਾਲ ਸਿੰਘ ਤੇ ਪੀਟੀ ਇੰਸਟਰਕਟਰ ਮਨਜੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਡੀਜੀਪੀ ਕਮੈਡੇਂ ਡਿਸਕ ਤੇ ਬਾਕੀ ਇੰਸਟਰਕਟਰਾਂ ਨੂੰ ਕਲਾਸ- 1 ਕਮੈਂਡੇਸ਼ਨ ਸਰਟੀਫਿਕੇਟ ਸਮੇਤ 500 ਰੁਪਏ ਨਗਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਦਲਬੀਰ ਸਿੰਘ ਤੇਜ਼ੀ, ਸਪੈਸ਼ਲ ਬੋਰਸਟਲ ਜੇਲ੍ਹ ਲੁਧਿਆਣਾ, ਬੀਐੱਸ ਭੁੱਲਰ, ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ, ਸ਼ਿਵਰਾਜ ਸਿੰਘ ਨੰਦਗੜ੍ਹ, ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ, ਇਕਬਾਲ ਸਿੰਘ ਧਾਲੀਵਾਲ ਸੁਪਰਡੈਂਟ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੇ ਬਲਵੀਰ ਸਿੰਘ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਬਰਨਾਲਾ ਵੀ ਹਾਜ਼ਰ ਸਨ।