ਐੱਚਐੱਸ ਸੈਣੀ, ਰਾਜਪੁਰਾ : ਇੱਥੋਂ ਨੇੜਲੇ ਨਾਭਾ ਪਾਵਰ ਲਿਮਟਿਡ ਥਰਮਲ ਪਲਾਂਟ ਨਲਾਸ ਵਿਖੇ ਪਲਾਂਟ ਦੇ ਸੀਨੀਅਰ ਅਧਿਕਾਰੀ ਰਵਿੰਦਰ ਸਿੰਘ ਲਾਲ ਤੇ ਅਫਰੋਜ਼ ਅਲੀ ਦੀ ਸਾਂਝੀ ਅਗਵਾਈ ਹੇਠ ਥਰਮਲ ਪਾਵਰ ਪਲਾਂਟ `ਚ ਲੱਗ ਰਹੇ ਐਫਜੀਡੀ ਵਾਲੀ ਥਾਂ ਦਾ ਮੁਆਇਨਾ ਕਰਨ ਅਤੇ ਬੂਟੇ ਲਗਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਸਤਵਿੰਦਰ ਸਿੰਘ ਮਰਵਾਹਾ ਤੇ ਬੋਰਡ ਦੇ ਸੀਨੀਅਰ ਅਧਿਕਾਰੀ ਕੁਰਨੇਸ ਗਰਗ ਤੇ ਉਨ੍ਹਾਂ ਵੱਲੋਂ ਪਾਵਰ ਪਲਾਂਟ ਵਿੱਚ ਵਾਤਾਵਰਨ ਸ਼ੁੱਧਤਾ ਲਈ ਵੱਖ-ਵੱਖ ਕਿਸਮ ਦੇ ਛਾਂਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਵਿਚ ਆਪਣਾ ਬਣਦਾ ਯੋਗਦਾਨ ਪਾਈਏ।

ਇਸ ਦੌਰਾਨ ਪੀਪੀਸੀਬੀ ਚੇਅਰਮੈਨ ਮਰਵਾਹਾ ਤੇ ਅਧਿਕਾਰੀ ਗਰਗ ਵੱਲੋਂ ਪਲਾਂਟ ਵਿੱਚ ਲੱਗ ਰਹੇ ਫਲੂ ਗੈਸ ਡੀਸਲਫਰਾਈਜ਼ੇਸ਼ਨ (ਐਫਜੀਡੀ) ਪ੍ਰਾਜੈਕਟ ਦਾ ਮੁਆਇਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਦੇਖਦੇ ਹੋਏ 1000 ਕਰੋੜ ਦੀ ਲਾਗਤ ਨਾਲ ਐਫਜੀਡੀ ਪ੍ਰਾਜੈਕਟ ਲੱਗ ਰਿਹਾ ਹੈ। ਇਹ ਪ੍ਰਾਜੈਕਟ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਹਿੱਤ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹਵਾ ਅਤੇ ਵਾਤਾਵਰਨ ਦੀ ਸ਼ੁੱਧਤਾ 'ਚ ਕਾਫੀ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰਾਜੈਕਟ ਪੰਜਾਬ ਸੂਬੇ ਅੰਦਰ ਹੋਰਨਾ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾ 'ਚ ਵੀ ਲਗਾਏ ਜਾਣਗੇ। ਇਸ ਤਰ੍ਹਾਂ ਬੋਰਡ ਦੇ ਅਧਿਕਾਰੀ ਗਰਗ ਨੇ ਦੱਸਿਆ ਕਿ ਪੰਜਾਬ ਸੂਬੇ ਅੰਦਰ 2800 ਦੇ ਕਰੀਬ ਇੱਟਾਂ ਵਾਲੇ ਭੱਠੇ ਹਨ ਤੇ ਜਿਨ੍ਹਾਂ ਵਿਚੋਂ 1850 ਭੱਠੇ ਗਰੀਨ ਟ੍ਰਿਬਿਊਨਲ ਵਿਭਾਗ ਦੀ ਹਦਾਇਤਾਂ "ਤੇ ਇਸ ਤਕਨਾਲੋਜੀ ਨਾਲ ਜੁੜ ਚੁੱਕੇ ਹਨ ਤੇ ਹੋਰਨਾਂ ਰਹਿੰਦੇ ਭੱਠਿਆਂ ਦਾ ਮਾਮਲਾ ਵੀ ਪ੍ਰੋਸੈਸਿੰਗ ਅਧੀਨ ਹੈ। ਜਿਹੜੇ ਵੀ ਥਰਮਲ ਪਲਾਂਟ ਅਤੇ ਭੱਠੇ ਐਫਜੀਡੀ ਪ੍ਰਾਜੈਕਟ ਨਾਲ ਨਹੀਂ ਜੁੜੇ, ਉਹ ਫਰਵਰੀ 2019 ਤੋਂ ਜੁਰਮਾਨਾਂ ਦੇ ਰਹੇ ਹਨ। ਇਸ ਮੋਕੇ ਥਰਮਲ ਪਲਾਟ ਦੇ ਅਧਿਕਾਰੀ ਰਾਜੇਸ਼ ਕੁਮਾਰ, ਮੋਹਿਤ ਸਕਸੈਨਾ, ਰਾਜੀਵ ਭੰਡਾਰੀ, ਗਗਨਦੀਪ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।

Posted By: Seema Anand