ਸਟਾਫ ਰਿਪੋਰਟਰ,ਪਟਿਆਲਾ : ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਕਰ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਬਿਜਲੀ ਕਾਮਿਆਂ ਨੇ ਪਾਵਰਕੌਮ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਕਰਦਿਆਂ ਧਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਬਹੁਤ ਵੱਡੀ ਗਿਣਤੀ 'ਚ ਠੰਢ ਦੇ ਬਾਵਜੂਦ ਪਟਿਆਲਾ ਵਿਖੇ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਵਾਰ ਮੈਨੇਜਮੈਂਟ ਮੰਗਾਂ ਦਾ ਲਾਰਾ ਲਗਾ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਵਾਅਦਾ ਕਰਦੀ ਰਹੀ। ਚਾਹਲ ਨੇ ਦੱਸਿਆ ਕਿ 23 ਸਾਲਾ ਸਕੇਲ ਤੀਜੀ ਤਰੱਕੀ ਤਕ ਜਾਰੀ ਰੱਖਣ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਦੇਣ, ਪੈਸਕੋ, ਸੀਐੱਚਬੀ, ਠੇਕੇਦਾਰ, ਪਾਰਟ ਟਾਇਮ ਅਤੇ ਹਰ ਤਰ੍ਹਾਂ ਦੇ ਠੇਕੇ ਨੂੰ ਪੱਕਾ ਕਰਨ ਅਤੇ ਇਨ੍ਹਾਂ ਦੀ ਛਾਂਟੀ ਦੇ ਹੁਕਮ ਵਾਪਸ ਲੈਣ, ਲਾਇਨਮੈਨ ਤੋਂ ਜੇਈ ਤਰੱਕੀ ਅਤੇ ਪੈਨਸ਼ਨ ਦੀ ਬਹਾਲੀ, ਨਵੇਂ ਭਰਤੀ ਮੁਲਾਜ਼ਮਾਂ ਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ ਵਿਚ ਰਿਆਇਤ ਦੇਣ ਸਮੇਤ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲ ਸੋਧਣ, ਮਹਿੰਗਾਈ ਭੱਤੇ ਦੀ ਬਕਾਇਆ ਕਿਸ਼ਤਾਂ ਨਾ ਜਾਰੀ ਕਰਨ ਵਿਰੁੱਧ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Posted By: Seema Anand