ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ ਜੋਲੀ ਜਲਾਲਪੁਰ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਦੇ ਲੋਕਾਂ ਨੂੰ ਪਾਵਰਕਾਮ ਨੇ ਸਭ ਤੋਂ ਸਸਤੀ ਬਿਜਲੀ ਦੇ ਕੇ ਮਿਸਾਲ ਕਾਇਮ ਕੀਤੀ ਹੈ। ਗਗਨਦੀਪ ਜੌਲੀ ਜਲਾਲਪੁਰ ਨੇ ਐਤਵਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ੍ਹ ਦਾ ਮੌਕੇ 'ਤੇ ਹੀ ਨਿਪਟਾਰਾ ਵੀ ਕਰ ਰਹੇ ਸਨ। ਉਨਾਂ੍ਹ ਆਖਿਆ ਬਿਜਲੀ ਸਬੰਧੀ ਕਿਸੇ ਵੀ ਤਰਾਂ੍ਹ ਦੀ ਸਮੱਸਿਆ ਕਿਸਾਨਾਂ ਨੂੰ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨਾਂ੍ਹ ਆਖਿਆ ਕਿ ਅੱਜ ਜੇਕਰ ਲੋਕ ਉਨਾਂ੍ਹ ਨੂੰ ਆ ਕੇ ਮਿਲ ਰਹੇ ਹਨ ਤੇ ਉਨਾਂ੍ਹ ਨੂੰ ਸਮੱਸਿਆਵਾਂ ਦੱਸ ਰਹੇ ਹਨ ਤਾਂ ਉਹ ਇਸ ਲਈ ਕਿਉਂਕਿ ਉਨਾਂ੍ਹ ਹਮੇਸ਼ਾ ਲੋਕਾਂ ਨੂੰ ਅੱਗੇ ਰੱਖਕੇ ਕੰਮ ਕੀਤਾ ਹੈ।