ਪੱਤਰ ਪ੍ਰਰੇਰਕ, ਪਟਿਆਲਾ : ਸ਼ਹਿਰ ਦੀ ਗਰਿੱਡ ਕਾਲੋਨੀ, ਦਰਸ਼ਨਾ ਕਾਲੋਨੀ, ਸਰਾਭਾ ਨਗਰ, ਡਾਕਟਰ ਕਾਲੋਨੀ, ਈਸਟ ਇਨਕਲੇਵ, ਰਣਜੀਤ ਨਗਰ, ਖ਼ਾਲਸਾ ਨਗਰ, ਗਗਨ ਵਿਹਾਰ ਤੇ ਮਨਜੀਤ ਨਗਰ ਵਿਚ ਸ਼ੁੱਕਰਵਾਰ 1 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਬੰਦ ਰਹੇਗੀ। ਇਸੇ ਤਰ੍ਹਾਂ ਸ਼ਨਿਚਰਵਾਰ 2 ਨਵੰਬਰ ਨੂੰ ਰਣਜੀਤ ਨਗਰ, ਸਿਊਣਾ ਚੌਕ, ਵਿਕਾਸ ਨਗਰ, ਚੀਮਾ ਚੌਕ, ਆਨੰਦ ਨਗਰ ਬੀ ਗਲੀ ਨੰਬਰ 14 ਤੋਂ 30 ਤਕ, ਸੁਖਦੇਵ ਨਗਰ, ਭਾਦਸੋਂ ਰੋਡ, ਖ਼ਾਲਸਾ ਨਗਰ, ਅਮਨ ਵਿਹਾਰ, ਗਗਨ ਵਿਹਾਰ, ਆਨੰਦ ਨਗਰ ਬੀ ਦੇ ਡਰੇਨ ਨਾਲ ਲਗਦੇ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਬੰਦ ਰਹੇਗੀ।