ਹਰਿੰਦਰ ਸ਼ਾਰਦਾ, ਪਟਿਆਲਾ : 15 ਅਗਸਤ ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਿੰਦੂ ਆਗੂਆਂ ਦੀ ਜਿੱਥੇ ਸੁਰੱਖਿਆ ਦਾ ਜਾਇਜ਼ਾ ਲਿਆ। ਉੱਥੇ ਹੀ ਸ਼ਿਵ ਸੈਨਾ ਬਾਲ ਠਾਕਰੇ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ ਹੇਠ ਆਰੀਆ ਸਮਾਜ ਵਿਖੇ ਸ਼ਨਿਚਰਵਾਰ ਨੂੰ ਆਪਰੇਸ਼ਨ ਬਲੂ ਸਟਾਰ ਦੇ ਮਹਾਂਨਾਇਕ ਜਨਰਲ ਵੈਦ ਦੇ ਸ਼ਰਧਾਂਜਲੀ ਸਮਾਰੋਹ 'ਤੇ ਰੋਕ ਲਗਾ ਦਿੱਤੀ ਹੈ ਤੇ ਜਨਤਕ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ -1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਸਮਾਰੋਹ 'ਤੇ ਰੋਕ ਨਹੀਂ ਲਗਾਈ ਗਈ ਹੈ ਪਰ ਜੰਮੂ ਕਸ਼ਮੀਰ 'ਚ ਧਾਰਾ 370 ਤੇ 45A ਦੇ ਖਤਮ ਹੋਣ ਕਰ ਕੇ ਹਿੰਦੂ ਨੇਤਾਵਾਂ ਨਾਲ ਗਲਬਾਤ ਕਰ ਕੇ ਕੁੱਝ ਸਮੇਂ ਲਈ ਅਜਿਹੇ ਸਮਾਰੋਹ ਰੋਕ ਦਿੱਤੇ ਗਏ ਹਨ ਕਿਉਂਕਿ ਸੁਰੱਖਿਆ ਦੀ ਜਿੱਥੇ ਗੱਲ ਕੀਤੀ ਜਾਵੇ। ਉਥੇ ਹਿੰਦੂ ਨੇਤਾਵਾਂ ਨੁੂੰ ਪਹਿਲਾਂ ਹੀ ਭਾਰੀ ਸੁਰੱਖਿਆ ਦਿੱਤੀ ਗਈ ਹੈ ਤੇ ਦੂਸਰੇ ਪਾਸੇ 15 ਅਗਸਤ ਦੇ ਚਲਦਿਆਂ ਪੂਰੇ ਦੇਸ਼ 'ਚ ਸਰਕਾਰ ਵਲੋਂ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਪੁਲਿਸ ਵਲੋਂ ਜਨਤਕ ਥਾਵਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਆਰੀਆ ਸਮਾਜ ਚੌਕ, ਅਨਾਰਦਾਨਾ ਚੌਕ, ਸ੍ਰੀ ਦੁੱਖਨਿਵਾਰਨ ਸਾਹਿਬ, ਕਿਲ੍ਹਾ ਚੌਕ, ਸ਼੍ਰੀ ਕਾਲੀ ਮਾਤਾ ਮੰਦਿਰ ਆਦਿ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ।

Posted By: Amita Verma