ਉੱਚ ਅਧਿਕਾਰੀਆਂ ਦਾ ਨਾਂ ਵਰਤ ਕੇ ਪੁਲਿਸ ’ਚ ਭਰਤੀ ਕਰਵਾਉਣ ਲਈ ਜਾਅਲੀ ਸ਼ਨਾਖਤੀ ਕਾਰਡ ਬਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰਨ ਵਾਲੇ ਗਿਰੋਹ ਨਾਲ ਸਬੰਧਤ ਠੱਗਾਂ ਦੀਆਂ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਹਨ। ਠੱਗ ਗਿਰੋਹ ਵੱਲੋਂ ਡਰਾਏ ਤੇ ਸਤਾਏ ਹੋਏ ਲੋਕ ਰਾਜਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਪੁਲਿਸ ਕੇਸ ਮਗਰੋਂ ਸਾਹਮਣੇ ਆਏ ਹਨ ਪਰ ਦੂਜੇ ਪਾਸੇ ਇਨ੍ਹਾਂ ਠੱਗਾਂ ਨਾਲ ਮਿਲੇ ਹੋਏ ਕੁੱਝ ਸਿਆਸੀ ਆਗੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਆੜ੍ਹ ਹੇਠ ਇਨ੍ਹਾਂ ਨੂੰ ਬਚਾਉਣ ਲਈ ਆਪਣੀ ਵਾਹ ਲਾਉਣ ’ਚ ਜੁਟੇ ਹੋਏ ਹਨ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ। ਉੱਚ ਅਧਿਕਾਰੀਆਂ ਦਾ ਨਾਂ ਵਰਤ ਕੇ ਪੁਲਿਸ ’ਚ ਭਰਤੀ ਕਰਵਾਉਣ ਲਈ ਜਾਅਲੀ ਸ਼ਨਾਖਤੀ ਕਾਰਡ ਬਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰਨ ਵਾਲੇ ਗਿਰੋਹ ਨਾਲ ਸਬੰਧਤ ਠੱਗਾਂ ਦੀਆਂ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਹਨ। ਠੱਗ ਗਿਰੋਹ ਵੱਲੋਂ ਡਰਾਏ ਤੇ ਸਤਾਏ ਹੋਏ ਲੋਕ ਰਾਜਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਪੁਲਿਸ ਕੇਸ ਮਗਰੋਂ ਸਾਹਮਣੇ ਆਏ ਹਨ ਪਰ ਦੂਜੇ ਪਾਸੇ ਇਨ੍ਹਾਂ ਠੱਗਾਂ ਨਾਲ ਮਿਲੇ ਹੋਏ ਕੁੱਝ ਸਿਆਸੀ ਆਗੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਆੜ੍ਹ ਹੇਠ ਇਨ੍ਹਾਂ ਨੂੰ ਬਚਾਉਣ ਲਈ ਆਪਣੀ ਵਾਹ ਲਾਉਣ ’ਚ ਜੁਟੇ ਹੋਏ ਹਨ।
ਪਿੰਡ ਕਾਹਨਗੜ੍ਹ ਵਾਸੀ ਰਾਜਵਿੰਦਰ ਸਿੰਘ ਵੱਲੋਂ ਦਿੱਤੀ ਗਈ ਦਰਖ਼ਾਸਤ ’ਤੇ ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਜਾਅਲੀ ਆਈ ਕਾਰਡ ਦੇ ਕੇ ਉਸ ਤੋਂ ਮਾਰੀ ਗਈ 13 ਲੱਖ ਰਪਏ ਦੀ ਠੱਗੀ ਦੇ ਸਬੰਧ ’ਚ ਡੀ.ਐੱਸ.ਪੀ. ਪਾਤੜਾਂ ਦੇ ਹੁਕਮਾਂ ’ਤੇ ਇਕ ਔਰਤ ਸਮੇਤ 5 ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਮਗਰੋਂ ਇਸ ਮਾਮਲੇ ਦੀਆਂ ਹੋਰ ਪਰਤਾਂ ਖੁੱਲ ਕੇ ਉਸ ਵੇਲੇ ਸਾਹਮਣੇ ਆਈਆਂ ਜਦੋਂ ਪਿੰਡ ਹਰਿਆਊ ਕਲਾਂ ਦੇ ਰਹਿਣ ਵਾਲੇ ਹੰਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਸੁਰਜੀਤ ਰਾਮ ਅਤੇ ਇਸ ਦੇ ਗਿਰੋਹ ਦੇ ਮੈਬਰਾਂ ਨੇ ਲਏ ਅਤੇ ਆਈ ਕਾਰਡ ਦੇਣ ਲਈ 2 ਲੱਖ ਰੁਪਏ ਹੋਣ ਮੰਗਣ ਲੱਗੇ ਪਰ ਸ਼ੱਕ ਹੋਣ ’ਤੇ ਸੁਰਜੀਤ ਰਾਮ ਨੇ ਆਪਣੀ ਕੋਠੀ 17 ਲੱਖ ਵਿੱਚ ਦੇਣ ਅਤੇ ਇਸ ਦਾ ਕਬਜ਼ਾ ਦੇਣ ਦਾ ਇੱਕ ਅਸ਼ਟਾਮ ਤੇ ਲਿਖਤੀ ਕਰਕੇ ਦੇਣ ਮਗਰੋਂ ਇਸ ਦਾ ਕਬਜ਼ਾ ਨਹੀ ਦਿੱਤਾ।