ਪੰਜਾਬੀ ਜਾਗਰਣ ਟੀਮ, ਪਟਿਆਲਾ : ਪਟਿਆਲਾ ਪੁਲਿਸ ਨੇ ਨਜਾਇਜ਼ ਸ਼ਰਾਬ ਅਤੇ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਛੇਵੇਂ ਦਿਨ ਵੀ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਕਈ ਥਾਵਾਂ ਤੋਂ ਲਾਹਣ ਤੇ ਨਜਾਇਜ਼ ਸ਼ਰਾਬ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਹੈ। ਅੱਜ ਨਜਾਇਜ਼ ਸ਼ਰਾਬ ਅਤੇ ਤਸਕਰਾਂ ਵਿਰੁੱਧ ਕਾਰਵਾਈ ਕਰਦਿਆ ਪਟਿਆਲਾ ਪੁਲਿਸ ਵੱਲੋਂ 12 ਮਾਮਲੇ ਦਰਜ ਕਰਕੇ ਕੁੱਲ 530 ਲੀਟਰ ਲਾਹਣ, 191 ਬੋਤਲਾਂ ਸ਼ਰਾਬ, ਇੱਕ ਚਾਲੂ ਭੱਠੀ ਬਰਾਮਦ ਕੀਤੀ ਗਈ ਅਤੇ 09 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਅੱਜ ਮੁੜ ਤੋਂ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ ਦੀ ਅਗਵਾਈ ਹੇਠ, ਸੀ.ਆਈ.ਏ ਸਮਾਣਾ ਦੀਆਂ ਟੀਮਾਂ ਨੇ ਕੁਤਬਨਪੁਰ ਵਿਖੇ ਛਾਪੇਮਾਰੀ ਕਰਕੇ ਅੰਮਿ੍ਤਪਾਲ ਸਿੰਘ ਪੁੱਤਰ ਜਗਦੀਸ਼ ਸਿੰਘ ਪਾਸੋਂ 150 ਲੀਟਰ ਲਾਹਣ ਤੇ 25 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਇਸੇ ਤਰ੍ਹਾਂ ਪਿੰਡ ਅਚਰਾਲਾ ਖ਼ੁਰਦ ਛਾਪੇਮਾਰੀ ਕਰਕੇ ਬਲਜਿੰਦਰ ਕੌਰ ਪਤਨੀ ਨਿਰਮਲ ਸਿੰਘ ਪਾਸੋਂ 80 ਲੀਟਰ ਲਾਹਣ ਬਰਾਮਦ ਕੀਤੀ। ਐਸ.ਐਸ.ਪੀ. ਦੁੱਗਲ ਨੇ ਕਿਹਾ ਕਿ ਥਾਣਾ ਸਦਰ ਸਮਾਣਾ ਦੀਆਂ ਟੀਮਾਂ ਵੱਲੋਂ ਕਾਲਾ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਪਿੰਡ ਮਰੌੜੀ ਪਾਸੋਂ 50 ਲੀਟਰ ਲਾਹਣ ਤੇ ਇੱਕ ਚਾਲੂ ਭੱਠੀ ਤੇ 03 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਛੋਟੀ ਕੌਰ ਪਤਨੀ ਕਰਨੈਲ ਸਿੰਘ ਵਾਸੀ ਅਚਰਾਲਾ ਖ਼ੁਰਦ ਪਾਸੋਂ 100 ਲੀਟਰ ਲਾਹਣ, ਅਮਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਰੌੜੀ ਪਾਸੋਂ 45 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਥਾਣਾ ਜੁਲਕਾਂ ਦੀਆ ਟੀਮਾਂ ਨੇ ਪਿੰਡ ਪਠਾਣਮਾਜਰਾ ਵਿਖੇ ਛਾਪਾਮਾਰੀ ਕਰਕੇ ਭੁਪਿੰਦਰ ਸਿੰਘ ਪੁੱਤਰ ਮਹਾਵੀਰ ਸਿੰਘ ਨੂੰ ਗਿ੍ਫ਼ਤਾਰ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ। ਜਦੋਂ ਕਿ ਥਾਣਾ ਤਿ੍ਪੜੀ ਪਟਿਆਲਾ ਦੀ ਪੁਲਿਸ ਨੇ ਪੱਥਰ ਪਾਰਕ ਤਿ੍ਪੜੀ ਤੋਂ ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ 36 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।

-----

ਐੱਸਐੱਸਪੀ ਨੇ ਜ਼ਿਲ੍ਹੇ ਦੇ ਥਾਣਿਆਂ ਦਾ ਕੀਤਾ ਦੌਰਾ

ਮੁੱਖ ਮੰਤਰੀ ਦੇ ਜਿਲਾ ਪੁਲਿਸ ਮੁਖੀ ਵਜੋਂ ਕਮਾਂਡ ਸਾਂਭਣ ਤੋਂ ਬਾਅਦ ਆਈਪੀਐਸ ਵਿਕਰਮਜੀਤ ਦੁੱਗਲ ਨੇ ਸਾਰੇ ਥਾਣਿਆਂ ਦਾ ਦੌਰਾ ਕੀਤਾ। ਵੱਖ ਵੱਖ ਥਾਣਿਆਂ ਵਿਚ ਅਚਨਚੇਤ ਚੈਕਿੰਗ ਕਰਨ ਦੇ ਨਾਲ ਥਾਣਿਆਂ ਵਿਚ ਚੱਲ ਰਹੇ ਹਰ ਪ੍ਰਰੋਜੈਕਟ ਨੂੰ ਬਾਰੀਕੀ ਨਾਲ ਚੈੱਕ ਕੀਤਾ। ਐਸਐਸਪੀ ਦੁੱਗਲ ਨੇ ਥਾਣੇ ਦੇ ਹਰ ਇਕ ਅਧਿਕਾਰੀ ਤੇ ਕਰਮਚਾਰੀ ਨੂੰ ਮਿਲ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਪ੍ਰਤੀ ਵਚਨਬੱਧ ਰਹਿਣ ਲਈ ਵੀ ਪ੍ਰਰੇਰਿਆ।