ਪੱਤਰ ਪ੍ਰਰੇਰਕ, ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੇ ਹਿੰਦੀ ਵਿਭਾਗ ਵਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਤ੍ਰੈ ਭਾਸ਼ਾਈ ਕਵੀ ਦਰਬਾਰ ਲਗਾਇਆ ਗਿਆ। ਕਵੀ ਦਰਬਾਰ ਦੌਰਾਨ ਹਿੰਦੀ ਦੀ ਉੱਘੀ ਕਵਿਤਰੀ ਜਸਪ੍ਰਰੀਤ ਕੌਰ ਫ਼ਲਕ ਤੇ ਹਰਸ਼ ਕੁਮਾਰ ਹਰਸ਼, ਉਰਦੂ ਦੇ ਉੱਘੇ ਕਵੀ ਡਾ. ਨਦੀਮ ਖ਼ਾਨ ਤੇ ਸਾਹਿਬਜ਼ਾਦਾ ਅਜ਼ਮਲ ਖ਼ਾਨ ਅਤੇ ਸੰਸਕਿ੍ਤ ਦੇ ਸ਼੍ਰੋਮਣੀ ਸਾਹਿਤਕਾਰ ਡਾ. ਮਹੇਸ਼ ਗੌਤਮ ਤੇ ਡਾ. ਓਮਨਦੀਪ ਸ਼ਰਮਾ ਨੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕਵਿਤਾਵਾਂ ਸੁਣਾਇਆ।

ਇਸ ਮੌਕੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਰਬ ਸਾਂਝੇ ਭਾਈਚਾਰੇ ਦਾ ਪੈਗ਼ਾਮ ਦਿੱਤਾ ਹੈ। ਸਮਾਜ ਵਿਚ ਹਰ ਪੱਖ ਤੋਂ ਬਰਾਬਰਤਾ ਲਿਆਂਦੀ ਤੇ ਆਪਣੀ ਵਿਚਾਰਧਾਰਾ ਨੂੰ ਘਰ-ਘਰ ਪਹੰੁਚਾਉਣ ਲਈ ਯਾਤਰਾਵਾਂ ਕੀਤੀਆਂ ਤੇ ਲੋਕਾਈ ਨਾਲ ਸੰਵਾਦ ਰਚਾਇਆ। ਇਸ ਮਗਰੋਂ ਵਿਭਾਗ ਦੇ ਮੁਖੀ ਡਾ. ਹਰਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਕਵੀ ਦਰਬਾਰ ਕਰਨ ਦਾ ਮੁੱਖ ਮਕਸਦ ਗੁਰੂ ਨਾਨਕ ਸਾਹਿਬ ਦੇ ਪੈਗ਼ਾਮ ਦਾ ਚਾਰੇ ਪਾਸੇ ਫੈਲਾਅ ਕਰਨਾ ਹੈ ਤਾਂ ਜੋ ਉਨ੍ਹਾਂ ਦੁਆਰਾ ਦਰਸਾਏ ਗਏ ਮਾਰਗ 'ਤੇ ਚਲਦੇ ਹੋਏ ਇਕ ਆਦਰਸ਼ ਸਮਾਜ ਦੀ ਸਿਰਜਣਾ ਕਰ ਸਕੇ। ਇਸ ਮੌਕੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਈਸ ਪਿ੍ਰੰਸੀਪਲ ਡਾ. ਕੁਲਦੀਪ ਸਿੰਘ ਬੱਤਰਾ ਆਦਿ ਹਾਜ਼ਰ ਸਨ।