ਰਾਜਿੰਦਰ ਸਿੰਘ ਮੋਹੀ, ਸ਼ੰਭੂ : ਨੇੜਲੇ ਪਿੰਡ ਉਂਟਸਰ ਵਿਖੇ ਪਿੰਡ ਦੇ ਵਸਨੀਕ ਸ਼ਿਆਮ ਸਿੰਘ ਸੈਕਟਰੀ ਨੇ ਆਪਣੀ ਦੁਕਾਨ ਦੇ ਉਦਘਾਟਨ ਮੌਕੇ ਪੁਆਧੀ ਅਖਾੜਾ ਲਗਵਾਇਆ। ਜਾਣਕਾਰੀ ਦਿੰਦਿਆਂ ਸ਼ਿਆਮ ਸਿੰਘ ਨੇ ਦੱਸਿਆ ਕਿ ਅੱਜ ਦੇ ਨੌਜਵਾਨ ਪੁਆਧੀ ਵਿਰਸੇ ਨੂੰ ਲਗਾਤਾਰ ਭੁੱਲਦੇ ਜਾ ਰਹੇ ਹਨ। ਉਹ ਹੁਣ ਪੁਆਧੀ ਬੋਲੀ ਬੋਲਣ ਲੱਗੇ ਵੀ ਸ਼ਰਮ ਮਹਿਸੂਸ ਕਰਦੇ ਹਨ ਜਦੋਂ ਕਿ ਸਾਡਾ ਪੁਆਧੀ ਵਿਰਸਾ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਤੌਰ 'ਤੇ ਦੁਕਾਨ ਦੇ ਉਦਘਾਟਨ ਮੌਕੇ ਪੁਆਧੀ ਅਖਾੜਾ ਲਗਵਾਇਆ ਹੈ।

ਇਸ ਮੌਕੇ ਅਖਾੜੇ ਦੇ ਮੋਹਰੀ ਚਰਨ ਦਾਸ ਨੇ ਲੋਕਾਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਤੇ ਆਪਣਾ ਰਾਗ ਸੁਣਾਇਆ। ਇਸ ਦੌਰਾਨ ਨੇੜੇ ਦੇ ਪਿੰਡਾਂ ਦੇ ਕਾਫੀ ਸੰਖਿਆ 'ਚ ਬਜੁਰਗ ਅਤੇ ਨੌਜਵਾਨ ਇਸ ਅਖਾੜੇ ਨੂੰ ਦੇਖਣ ਦੇ ਲਈ ਇੱਕਠੇ ਹੋਏ ਅਤੇ ਲਗਭਗ 3 ਘੰਟੇ ਇਸ ਅਖਾੜੇ ਦਾ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 35 ਸਾਲ ਤੋਂ ਗਾਉਂਦੇ ਆ ਰਹੇ ਹਨ ਪਰ ਅੱਜ ਤੱਕ ਕਿਸੇ ਕੋਲੋਂ ਗਾਉਣ ਦਾ ਕੋਈ ਪੈਸਾ ਨਹੀਂ ਲਿਆ। ਇਸ ਮੌਕੇ ਗੁਰਦੀਪ ਸਿੰਘ ਉਟਂਸਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਸ਼ਿਆਮ ਸਿੰਘ ਸੈਕਟਰੀ, ਸਰਪੰਚ ਬਲਕਾਰ ਸਿੰਘ, ਬਲਵੀਰ ਸਿੰਘ, ਰਾਜ ਕੁਮਾਰ, ਕਰਮ ਚੰਦ, ਕਰਨਦੀਪ ਸਿੰਘ, ਬਲਜਿੰਦਰ ਕੌਰ, ਸਵਰਨਜੀਤ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਨੰਬਰਦਾਰ, ਲਾਭ ਸਿੰਘ ਨੰਬਰਦਾਰ, ਗੁਰਦੇਵ ਸਿੰਘ ਨੰਬਰਦਾਰ, ਸ਼ੇਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਪਾਲ ਸਿੰਘ, ਹਰਬੰਸ ਲਾਲ, ਚਰਨ ਦਾਸ, ਗੁਰਮੇਲ ਸਿੰਘ, ਬਲਵੀਰ ਸਿੰਘ ਨੰਬਰਦਾਰ, ਹਰਬਲਾਸ ਸਿੰਘ, ਸੁਖਜੀਤ ਸਿੰਘ, ਹਰਨੇਕ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਕਾਲਾ ਖਾਨ ਕਾਮੀ ਖੁਰਦ ਸਮੇਤ ਹੋਰ ਵੀ ਇਲਾਕਾ ਨਿਵਾਸੀ ਵਾਸੀ ਮੌਜੂਦ ਸਨ।