ਹਰਿੰਦਰ ਸ਼ਾਰਦਾ, ਪਟਿਆਲਾ

ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸ਼ਹਿਰ ਦੇ ਮੁੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆਂ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ। ਸ਼ਹਿਰ ਵਿਚ ਮੋਹਰੀ ਰਹਿਣ ਵਾਲੇ ਬੁੱਢਾ ਦਲ ਪਬਲਿਕ ਸਕੂਨ ਦੇ ਪ੍ਰਬਲਦੀਪ ਸਿੰਘ ਤੇ ਪ੍ਰਰਾਚੀ ਗੋਇਲ ਨੇ ਆਰਟਸ ਗਰੁੱਪ ਵਿਚ ਵਧੀਆਂ ਪ੍ਰਦਰਸ਼ਨ ਕਰਦੇ ਹੋਏ 98.4 ਫ਼ੀਸਦ ਅੰਕ ਹਾਸਲ ਕੀਤੇ ਹਨ। ਉਥੇ ਹੀ ਕਾਮਰਸ ਵਿਚ ਡੀਏਵੀ ਸਕੂਲ ਦੀ ਚਾਇਨਿਕਾ ਨੇ 98 ਫ਼ੀਸਦ ਅੰਕ, ਨਾਨ ਮੈਡੀਕਲ ਵਿਚ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀ ਮੌਰਿਆ ਸ਼ਰਮਾ ਨੇ 98 ਫ਼ੀਸਦ, ਮੈਡੀਕਲ ਵਿਚ ਬੁੱਢਾ ਦਲ ਸਕੂਲ ਦੇ ਦੀ ਅਗਮਨੂਰ ਕੌਰ ਤੇ ਸੈਂਟ ਪੀਟਰ ਅਕੈਡਮੀ ਦੀ ਦਿਸ਼ਾ ਪਾਠਕ ਨੇ 96.4 ਫ਼ੀਸਦ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ, ਅਧਿਆਪਕਾਂ ਦੇ ਦਿਸ਼ਾ ਨਿਰਦੇਸ਼, ਰਿਵੀਜ਼ਨ ਤੇ ਖੁੱਦ ਰਿਵੀਜ਼ਨ ਦੱਸੀ ਹੈ। ਉਥੇ ਹੀ ਉਹ ਪੜ੍ਹਾਈ ਦੌਰਾਨ ਟੀਵੀ ਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਵੀ ਰਿਹਾ ਹੈ। 12ਵੀਂ ਜਮਾਤ ਵਿਚ ਸਾਰੀਆਂ ਸਟ੍ਰੀਮਾਂ ਵਿਚੋਂ ਸ਼ਹਿਰ ਵਿਚੋਂ ਮੋਹਰੀ ਰਹੇ ਵਿਦਿਆਰਥੀ ਪ੍ਰਬਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮੈਡੀਕਲ ਕਾਲਜ਼ ਪਟਿਆਲਾ ਵਿਖੇ ਫ਼ਾਰਮੈਸੀ ਲੈਕਚਰਾਰ ਹਨ। ਉਥੇ ਹੀ ਮਾਤਾ ਜੂਲੋਜ਼ੀ ਵਿਭਾਗ ਵਿਚ ਹਨ। ਦੂਸਰੀ ਵਿਦਿਆਰਥਣ ਪ੍ਰਰਾਚੀ ਗੋਇਲ ਨੇ ਦੱਸਿਆ ਕਿ ਪਿਤਾ ਬਿਮਲ ਕੁਮਾਰ ਗੋਇਲ ਛੋਟੀ ਬਾਰਾਂਦਰੀ ਵਿਖੇ ਲਵਲੀ ਪ੍ਰਰੋਫ਼ੈਸ਼ਨਲ ਯੂਨੀਵਰਸਿਟੀ ਦਾ ਡਿਸਟੈਂਸ ਲਰਨਿੰਗ ਸੈਂਟਰ ਚਲਾਉਂਦੇ ਹਨ ਤੇ ਮਾਤਾ ਸੀਮਾ ਗੋਇਲ ਵੀ ਉਨ੍ਹਾਂ ਦਾ ਲਰਨਿੰਗ ਸੈਂਟਰ ਚਲਾਉਣ ਲਈ ਸਹਾਇਤਾ ਕਰਦੇ ਹੈ। ਪ੍ਰਬਲਦੀਪ ਤੇ ਪ੍ਰਰਾਚੀ ਨੇ ਦੱਸਿਆ ਕਿ ਇਹ ਮੁਕਾਮ ਹਾਸਲ ਕਰਨ ਲਈ ਉਨ੍ਹਾਂ ਲਈ ਅਸਾਨ ਨਹੀਂ ਸੀ ਪ੍ਰੰਤੂ ਅਧਿਅਪਕਾਂ ਤੇ ਮਾਤਾ ਪਿਤਾ ਦੇ ਦਿਸ਼ਾ-ਨਿਰਦੇਸ਼ਾਂ ਦੇ ਬਿਨ੍ਹਾਂ ਰਸਤਾ ਅਸਾਨ ਨਹੀਂ ਸੀ। ਉਥੇ ਹੀ ਖੁੱਦ ਪੜ੍ਹਾਈ ਕਰਕੇ ਹੀ ਸਫ਼ਲਤਾ ਹਾਸਲ ਕੀਤੀ ਹੈ।ਇਸੇ ਤਰ੍ਹਾ ਨਾਨ ਮੈਡੀਕਲ 'ਚ 98 ਫ਼ੀਸਦ ਅੰਕ ਹਾਸਲ ਕਰਨ ਵਾਲੇ ਬੁੱਢਾ ਦਲ ਸਕੂਲ ਦੇ ਵਿਦਿਆਰਥੀ ਮੋਰਿਆ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਨੀਰਜ਼ ਸ਼ਰਮਾ ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਦੇ ਪ੍ਰਰੋਫ਼ੈਸਰ ਹਨ ਤੇ ਮਾਤਾ ਪੂਨਮ ਸ਼ਰਮਾ ਬੁੱਢਾ ਦਲ ਸਕੂਲ ਵਿਖੇ ਕਾਮਰਸ ਵਿਭਾਗ ਵਿਚ ਵਿਭਾਗ ਦੇ ਹੈੱਡ ਦੇ ਅਹੁਦੇ ਤੇ ਤਾਇਨਾਤ ਹਨ। ਉਨ੍ਹਾਂ ਨੇ ਆਪਣੀ ਪੜ੍ਹਾਈ ਦੌਰਾਨ ਕੋਈ ਵੀ ਟਿਊਸ਼ਨ ਨਹੀਂ ਲਈ ਹੈ ਤੇ ਜੋਵੀ ਸਕੂਲ ਵਿਚ ਪੜ੍ਹਾਇਆ ਜਾਂਦਾ ਸੀ ਉਸ ਨੂੰ ਹੀ ਦੁਹਰਾਈ ਕਰਦਾ ਸੀ। ਪੜ੍ਹਾਈ ਦੇ ਦੌਰਾਨ ਉਹ ਟੀਵੀ ਤੇ ਸੋਸ਼ਲ ਮੀਡੀਆ ਦਾ ਬਿਲਕੁਲ ਵੀ ਪ੍ਰਯੋਗ ਨਹੀਂ ਕੀਤਾ ਹੈ ਤੇ ਵਿਹਲੇ ਸਮੇਂ ਕਿਤਾਬਾਂ ਤੇ ਗਿਟਾਰ ਵਜਾਉਂਦਾ ਹੈ। ਉਹ ਭਵਿੱਖ ਵਿਚ ਇੰਜੀਨੀਅਰ ਬਣਨਾ ਚਾਹੁੰਦਾ ਹੈ।ਸਖ਼ਤ ਮਿਹਨਤ ਤੇ ਵਿਸ਼ਵਾਸ ਕਾਰਨ ਹੀ ਉਹ ਇਥੇ ਪਹੰੁਚ ਸਕਿਆ ਹੈ।ਇਸੇ ਤਰ੍ਹਾਂ ਜਾਣਕਾਰੀ ਦਿੰਦਿਆਂ ਬੁੱਢਾ ਦਲ ਦੀ ਵਿਦਿਆਰਥਣ ਆਗਮ ਨੂਰ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਹਰਪ੍ਰਰੀਤ ਸਿੰਘ ਆਈਆਈਟੀ ਰੋਪੜ ਵਿਖੇ ਇੰਜ਼ੀਨੀਅਰ ਵਿਭਾਗ ਵਿਚ ਡੀਨ ਹਨ ਤੇ ਮਾਤਾ ਪ੍ਰਰੋ.ਗੁਰਮੀਤ ਕੌਰ ਇਲੈਕਟ੍ਰਾਨਿਕ ਤੇ ਕਮਨਿਊਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਵਿਖੇ ਤਾਇਨਾਤ ਹਨ। ਇਸ ਦੌਰਾਨ ਉਸ ਨੇ ਅਕਾਸ਼ ਇੰਸਟੀਚਿਊਟ ਤੋਂਂ ਸਿਖ਼ਲਾਈ ਲਈ ਹੈ। ਉਸ ਦੀ ਭਵਿੱਖ ਵਿਚ ਡਾਕਟਰ ਬਣਨ ਦੀ ਇੱਛਾ ਹੈ ਤੇ ਵਿਹਲੇ ਸਮੇਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਹੈ।ਉਹ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਪਾਠ ਕਰਦੀ ਹੈ ਜਿਸ ਕਾਰਨ ਉਹ ਇਸ ਮੁਕਾਮ ਤੱਕ ਪਹੰੁਚ ਸਕੀ ਹੈ।