ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ : ਪਿੰਡ ਮੀਰਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ 'ਚ ਬੂਟੇ ਲਗਾਏ ਗਏ। ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਗਾਏ ਜਾਣਗੇ। ਜਿਨ੍ਹਾਂ 'ਚੋਂ ਕਰੀਬ 450 ਬੂਟੇ ਲਗ ਚੁੱਕੇ ਹਨ। ਬਾਕੀ ਰਹਿੰਦੇ 100 ਬੂਟੇ ਵੀ ਜਲਦ ਲਗਾ ਦਿੱਤੇ ਜਾਣਗੇ। ਇਹ ਬੂਟੇ ਸਕੂਲ ਦੇ ਗਰਾਊਂਡ, ਸਰਕਾਰੀ ਪ੍ਰਰਾਇਮਰੀ ਸਕੂਲ ਮੀਰਪੁਰ ਵਿਖੇ ਲਗਾਏ ਗਏ ਹਨ। ਇਸ ਮੌਕੇ ਗੁਰਦੀਪ ਸਿੰਘ, ਬਿਹਾਰੀ ਸਿੰਘ, ਅਜਮੇਰ ਸਿੰਘ, ਗੁਰਦੇਵ ਸਿੰਘ, ਪਰਮਜੀਤ ਕੌਰ ਪੰਚ, ਰਾਮ ਰਤਨ, ਪਖੀਰ ਸਿੰਘ, ਕਮਲਜੀਤ ਕੌਰ, ਬਲਜੀਤ ਕੌਰ, ਕੁਲਜੀਤ ਕੌਰ ਆਦਿ ਮੌਜੂਦ ਸਨ।