ਪੱਤਰ ਪੇ੍ਰਰਕ, ਪਟਿਆਲਾ : ਸੀਪੀਐੱਫ ਕਰਮਚਾਰੀ ਯੂਨੀਅਨ ਵੱਲੋਂ ਅੱਜ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਹਲਕਾ ਇੰਚਾਰਜ ਸਨੋਰ ਹਰਿੰਦਰਪਾਲ ਸਿੰਘ (ਹੈਰੀ ਮਾਨ) ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ 2004 ਤੋਂ ਬਾਅਦ ਨਿਯੁਕਤ ਹੋਏ ਸਮੂਹ ਮੁਲਾਜ਼ਮਾਂ ਨੂੰ ਐੱਨਪੀਐੱਸ ਦੇ ਅੰਦਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਹੈ।

ਹਲਕਾ ਇੰਚਾਰਜ ਸਨੋਰ ਨੇ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਐੱਨਪੀਐੱਸ ਵਿਵਸਥਾ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਬਾਰੇ ਮੌਕੇ 'ਤੇ ਲਿਖਿਆ। ਹੈਰੀ ਮਾਨ ਨੇ ਸੀਪੀਐੱਫ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਨਾਂ ਮੈਮੋਰੰਡਮ ਜਲਦੀ ਤੋਂ ਜਲਦੀ ਸਰਕਾਰ ਤਕ ਪਹੁੰਚਦਾ ਕਰਨ ਬਾਰੇ ਵਿਸ਼ਵਾਸ ਦਿੱਤਾ ਤਾਂ ਜੋ ਪੁਰਾਣੀ ਪੈਨਸ਼ਨ ਸਕੀਮ ਜਲਦ ਬਹਾਲ ਕਰਵਾਈ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ, ਗੁਰਜੰਟ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਸਵਰਾਜ ਸਿੰਘ ਭੂਮੀ ਰੱਖਿਆ ਵਿਭਾਗ, ਜੱਸਾ ਚੌਧਰੀ ਪ੍ਰਧਾਨ ਇੰਪਰੂਵਮੈੰਟ ਟਰੱਸਟ, ਪਰਮਿੰਦਰ ਸਿੰਘ, ਪ੍ਰਧਾਨ ਸੀਪੀਐੱਫ ਪ੍ਰਧਾਨ ਭਾਸ਼ਾ ਵਿਭਾਗ ਅਤੇ ਭਗਵਾਨ ਸਿੰਘ ਸੂਬਾ ਪ੍ਰਧਾਨ ਭਾਸ਼ਾ ਵਿਭਾਗ ਆਦਿ ਮੈਂਬਰ ਮੌਜੂਦ ਸਨ।