ਪੱਤਰ ਪੇ੍ਰਰਕ, ਪਟਿਆਲਾ : ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ ਸਰਕਾਰ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਦਿਵਿਆਂਗਾਂ ਦੀ ਸਾਰ ਕੋਈ ਨਹੀਂ ਲੈ ਰਿਹਾ ਹੈ। ਇਥੋਂ ਤਕ ਕਿ ਦਿਵਿਆਂਗਾਂ ਲਈ ਕੀਤੇ ਹੋਏ ਐਲਾਨ ਵੀ ਪੂਰੇ ਨਹੀਂ ਹੋ ਰਹੇ ਹਨ। 1975 'ਚ ਇਕ ਲੱਤ ਨਾਲ ਸਾਈਕਲ 'ਤੇ 1200 ਕਿਲੋਮੀਟਰ ਯਾਤਰਾ ਕਰਨ ਵਾਲੇ ਇੰਦਰਜੀਤ ਸਿੰਘ ਦੱਸਦੇ ਹਨ ਕਿ ਬੰਗਲੋਰ 'ਚ ਪਹਿਲੀਂ ਨੈਸ਼ਨਲ ਮੀਟ ਹੋਈ, ਜਿਸ 'ਚ ਉਸ ਨੇ ਗੋਲਡ ਮੈਡਲ ਜਿੱਤਿਆ। ਸ਼ਹੀਦ ਊਧਮ ਸਿੰਘ ਦੀ ਅਸਥੀਆਂ ਆਈਆਂ ਤਾਂ 13 ਕਿਲੋਮੀਟਰ ਸਾਈਕਲ ਚਲਾ ਕੇ ਸ਼ਰਧਾਂਜਲੀ ਦਿੱਤੀ ਸੀ। ਇੰਦਰਜੀਤ ਸਿੰਘ ਨੇ ਕਿਹਾ ਕਿ 2005 ਤੇ 2016 'ਚ ਦਿਵਿਆਂਗਾਂ ਨੂੰ ਸਹੂਲਤਾਵਾਂ ਦੇਣ ਲਈ ਐਲਾਨ ਕੀਤੇ ਜੋ ਅੱਜ ਵੀ ਪੂਰੇ ਨਹੀਂ ਹੋਏ ਹਨ। ਉਨ੍ਹਾਂ ਨੇ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਕਿ ਦਿਵਿਆਂਗਾਂ ਦਾ ਟੋਲ ਟੈਕਸ ਮਾਫ ਹੋਵੇ, ਕਰਜ਼ਾ ਮੁਹੱਈਆ ਕਰਵਾਉਣ ਲਈ ਖਾਸ ਛੋਟ ਦਿੱਤੀ ਜਾਵੇ, ਰੋਡ ਟੈਕਸ ਪੂਰੀ ਤਰਾਂ੍ਹ ਮਾਫ ਹੋਵੇ, ਬਿਜਲੀ ਦਰਾਂ 'ਚ ਵਿਸ਼ੇਸ਼ ਛੋਟ ਦਿੱਤੀ ਜਾਵੇ, ਸਰਕਾਰੀ ਨੌਕਰੀਆਂ ਰਾਖਵਾਂਕਰਨ ਦਾ ਅਨੁਪਾਤ ਵਧਾਇਆ ਜਾਵੇ, ਬੱਸਾਂ 'ਚ ਵ੍ਹੀਲ ਚੇਅਰ ਲਾਉਣ ਦਾ ਪ੍ਰਬੰਧ ਹੋਵੇ।