ਅਸ਼ਵਿੰਦਰ ਸਿੰਘ, ਬਨੂੜ

ਬਨੂੜ ਕੰਨੂਗੋਈ ਵਿਚ ਪੈਂਦੇ ਸਰਕਲਾਂ ਦੇ ਪਟਵਾਰੀਆਂ ਨੇ ਵਾਧੂ ਚਾਰਜ ਵਾਲੇ ਪਿੰਡਾਂ ਦੇ ਕੰਮਕਾਰ ਕਰਨੇ ਬੰਦ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪਿੰਡਾਂ ਦੇ ਵਾਧੂ ਚਾਰਜ ਕਾਰਨ ਪਟਵਾਰੀਆਂ ਦੀ ਸੂਬਾ ਜਥੇਬੰਦੀ ਵਲੋਂ ਵਾਧੂ ਚਾਰਜ ਵਾਲੇ ਪਿੰਡਾਂ ਦੇ ਕੰਮ ਬੰਦ ਕਰਨ ਦੇ ਐਲਾਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਪਟਵਾਰੀਆਂ ਨੇ ਕੰਮ ਕਰਨ ਬੰਦ ਕਰ ਦਿੱਤਾ ਹੈ। ਪਿੰਡ ਰਾਜੋਮਾਜਰਾ ਦੇ ਸਰਪੰਚ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿੰਡਾਂ ਦੇ ਰਾਸ਼ਨ ਕਾਰਡ ਤਸਦੀਕ ਕਰਾਉਣੇ ਸਨ ਪਰ ਪਟਵਾਰੀਆਂ ਨੇ ਇਹ ਕਹਿ ਕੇ ਫਾਰਮ ਤਸਦੀਕ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿ ਉਨ੍ਹਾਂ ਵਾਧੂ ਚਾਰਜ ਵਾਲੇ ਪਿੰਡਾਂ ਦੇ ਕੰਮ ਕਰਨੇ ਬੰਦ ਕਰ ਦਿੱਤੇ ਹਨ।

ਖਾਲੀ ਪੋਸਟਾਂ ਭਰਨ ਤਕ ਵਾਧੂ ਚਾਰਜ ਵਾਲੇ ਪਿੰਡ ਦਾ ਰਹੇਗਾ ਕੰਮ ਠੱਪ

ਹਲਕਾ ਪਟਵਾਰੀ ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਦੀ ਸੂਬਾ ਯੂਨੀਅਨ ਵੱਲੋਂ ਤੁਰੰਤ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਪੱਧਰ ਉੱਤੇ ਵਾਧੂ ਚਾਰਜ ਵਾਲੇ ਪਿੰਡਾਂ ਦੇ ਕੰਮ ਠੱਪ ਕਰਨ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਇੱਥੋਂ ਦੀ ਪਟਵਾਰੀਆ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਕੰਮ ਨਾ ਕਰਨ ਵਾਲੇ ਪਟਵਾਰੀ ਦੀ ਜਵਾਬਤਲਬੀ ਹੋਵੇਗੀ

ਨਾਇਬ ਤਹਿਸੀਲਦਾਰ ਰੁਪਿੰਦਰ ਸਿੰਘ ਮਾਣਕੰੂ ਨੇ ਦੱਸਿਆ ਕਿ ਕੰਮ ਤੋਂ ਜਵਾਬ ਦੇਣ ਵਾਲੇ ਪਟਵਾਰੀ ਦੀ ਜਵਾਬਤਲਬੀ ਹੋਵੇਗੀ ਤੇ ਜੇ ਫੇਰ ਵੀ ਕੰਮ ਨਾ ਕੀਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਜਾਵੇਗੀ ਤੇ ਲੋਕਾ ਪ੍ਰਤੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ।