ਹਰਿੰਦਰ ਸ਼ਾਰਦਾ, ਪਟਿਆਲਾ

ਸਰਕਾਰੀ ਰਜਿੰਦਰਾ ਹਸਪਤਾਲ 'ਚ ਨਰਸਾਂ ਦੀ ਹੜਤਾਲ ਮਰੀਜ਼ਾਂ ਲਈ ਪ੍ੇਸ਼ਾਨੀ ਦਾ ਸਬਬ ਬਣਦੀ ਜਾ ਰਹੀ ਹੈ। ਮਾਲਵਾ ਖੇਤਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਓਪੀਡੀ ਬੰਦ ਹੋਣ ਕਾਰਨ ਦੂਰ ਦੁਰਾਡੇ ਤੋਂ ਆਏ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ 'ਚ ਆਏ ਮਰੀਜ਼ਾਂ ਤੇ ਵਾਰਸ ਮਲੇਰਕੋਟਲਾ ਵਾਸੀ ਆਜ਼ਮ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਗੁੱਟ ਵਿਚ ਤਕਲੀਫ਼ ਚੱਲ ਰਹੀ ਹੈ। ਇਸ ਲਈ ਡਾਕਟਰਾਂ ਵਲੋਂ ਅੱਜ ਦੀ ਤਰੀਕ ਦਿੱਤੀ ਗਈ ਸੀ। ਪ੍ੰਤੂ ਇਥੇ ਅਪ੍ੇਸ਼ਨ ਥੀਏਟਰ ਬੰਦ ਹੋਣ ਕਾਰਨ ਉਨ੍ਹਾਂ ਦੇ ਪਿਤਾ ਦਾ ਅਪ੍ੇਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕੋਲ ਐਨੇ ਪੈਸੇ ਵੀ ਨਹੀਂ ਹਨ ਕਿ ਉਹ ਵਾਰ-ਵਾਰ ਆ ਸਕਣ। ਜੇ ਉਹ ਦਿੱਤੀ ਹੋਈ ਤਰੀਕ 'ਤੇ ਵੀ ਆਉਂਦੇ ਹਨ ਤਾਂ ਇਹ ਵੀ ਪੱਕਾ ਨਹੀਂ ਹੈ ਕਿ ਅਪ੍ੇਸ਼ਨ ਹੋਵੇਗਾ ਜਾਂ ਨਹੀਂ। ਇਸੇ ਤਰ੍ਹਾਂ ਕਮਲਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲਾ ਦੇਵੀ ਵਾਸੀ ਪਿੰਡ ਖੇੜੀ ਨੇ ਦੱਸਿਆ ਕਿ ਉਨ੍ਹਾਂ ਦੇ ਅੱਖਾਂ ਵਿਚ ਤਕਲੀਫ਼ ਹੈ, ਜਿਸ ਦੇ ਇਲਾਜ਼ ਲਈ ਉਹ ਓਪੀਡੀ 'ਚ ਡਾਕਟਰ ਨੂੰ ਦਿਖਾਉਣ ਲਈ ਆਏ ਸਨ। ਪਰ ਓਪੀਡੀ ਬੰਦ ਹੋਣ ਕਾਰਨ ਉਹ ਹੁਣ ਕਿਥੇ ਦਖਾਉਣਗੇ। ਇਸ ਦੇ ਨਾਲ ਹੀ ਸਵਰਨ ਕੌਰ ਵਾਸੀ ਵਾਸੀ ਸੁਖਰਾਮ ਕਲੋਨੀ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਚੱਲ ਰਹੀ ਹੈ। ਇਸ ਲਈ ਉਹ ਆਪਣੇ ਪੁੱਤਰ ਨਾਲ ਹਸਪਤਾਲ 'ਚ ਜਾਂਚ ਲਈ ਆਏ ਹਨ। ਪਰ ਓਪੀਡੀ ਬੰਦ ਹੋਣ ਕਾਰਨ ਉਨ੍ਹਾਂ ਦਾ ਪੁੱਤਰ ਜਾਂਚ ਕਰਾਉਣ ਲਈ ਇਹ ਪਤਾ ਕਰਨ ਲਈ ਗਿਆ ਹੈ ਕਿ ਉਹ ਕਿਥੇ ਚੈਕਅੱਪ ਕਰਾਉਣ। ਓਪੀਡੀ ਸਾਹਮਣੇ ਖੜੇ ਲੰਮਾਂ ਸਮਾਂ ਹੋ ਗਿਆ ਹੈ। ਪਰ ਹਾਲੇ ਤੱਕ ਉਨ੍ਹਾਂ ਦਾ ਪੁੱਤਰ ਨਹੀਂ ਆਇਆ ਹੈ।

-----

ਨਹੀਂ ਹੋ ਸਕੇ 40 ਤੋਂ ਵੱਧ ਮਰੀਜ਼ਾਂ ਦੇ ਆਪੇ੍ਸ਼ਨ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅੱਖਾਂ, ਓਰਥੋ, ਸਰਜ਼ਰੀ, ਕੰਨ ਤੇ ਜਨਰਲ ਗਾਇਨੀ 'ਚ ਫ਼ੱਟਿਆਂ ਲੱਗੀਆਂ ਹੋਣ ਕਾਰਨ ਪੂਰਾ ਦਿਨ 40 ਤੋਂ ਵੱਧ ਅਪ੍ੇਸ਼ਨ ਨਹੀਂ ਹੋ ਸਕੇ ਹਨ। ਹਾਲਾਂਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ ਐਮਐਸ ਵਲੋਂ ਵੀ ਪ੍ਦਰਸ਼ਨਕਾਰੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਆਪਣੀਆਂ ਪੱਕੇ ਕਰਨ ਦੀਆਂ ਮੰਗਾਂ 'ਤੇ ਅੜੇ ਰਹੇ। ਜਿਸ ਕਾਰਨ ਪੂਰਾ ਦਿਨ ਅਪ੍ੇਸ਼ਨ ਥੀਏਟਰ ਨਹੀਂ ਖੁੱਲ ਸਕੇ।

-------

ਸਮਾਜ ਸੇਵੀ ਡਾ. ਐੱਸਕੇ ਵਰਮਾ ਬਣੇ ਮਦਦਗਾਰ

ਮੰਗਲਵਾਰ ਨੂੰ ਓਪੀਡੀ ਨੂੰ ਫੱਟੀਆਂ ਲੱਗਣ ਕਰਕੇ ਮਰੀਜ਼ਾਂ ਨੂੰ ਸਹੀ ਰਸਤਾ ਦੱਸਣ ਲਈ ਸਮਾਜ ਸੇਵਕ ਐਸਕੇ ਵਰਮਾਂ ਵਲੋਂ ਮਰੀਜ਼ਾਂ ਤੇ ਵਾਰਸਾਂ ਨੂੰ ਰਾਹ ਦੱਸ ਕੇ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਗਿਆ। ਦੱਸਣਾ ਬਣਦਾ ਹੈ ਕਿ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਵਰਮਾ ਸਰਕਾਰੀ ਰਜਿੰਦਰਾ ਹਸਪਤਾਲ 'ਚ ਮਰੀਜ਼ਾਂ ਦੀ ਮੁਫ਼ਤ ਸੇਵਾ ਕਰ ਰਹੇ ਹਨ।

------

ਕੀ ਕਹਿੰਦੇ ਹਨ ਮੈਡੀਕਲ ਸੁਪਰਡੈਂਟ ਡਾ. ਸਿੰਗਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਪੀਡੀ ਅਤੇ ਅਪ੍ੇਸ਼ਨ ਥੀਏਟਰਾਂ ਨੂੰ ਖੁਲਵਾਉਣ ਲਈ ਸਿਹਤ ਮੰਤਰੀ ਬ੍ਹਮ ਮਹਿੰਦਰਾ ਨਾਲ ਨਰਸਾਂ ਤੇ ਕਰਮਚਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਹੀ ਓਪੀਡੀ ਤੇ ਅਪ੍ੇਸ਼ਨ ਥੀਏਟਰ ਖੋਲਣ ਦਾ ਫ਼ੈਸਲਾ ਲਿਆ ਜਾਵੇਗਾ।