ਸਟਾਫ ਰਿਪੋਰਟਰ, ਪਟਿਆਲਾ : ਥਾਣਾ ਬਖਸ਼ੀਵਾਲਾ ਖੇਤਰ ਅਧੀਨ ਆਉਂਦੇ ਨਾਭਾ ਰੋਡ 'ਤੇ ਪਿੰਡ ਛੋਟਾ ਰਾਉਣੀ 'ਚ ਇਕ ਵਿਅਕਤੀ ਵੈਲਡਿੰਗ ਦੀ ਦੁਕਾਨ 'ਤੇ ਬਿਜਲੀ ਦੀ ਕੁੰਢੀ ਲਗਾਉਂਦਾ ਫੜਿਆ ਗਿਆ। ਕਈ ਵਾਰ ਸਮਝਾਉਣ ਤੋਂ ਬਾਅਦ ਉਕਤ ਵਿਅਕਤੀ ਨਾ ਮੰਨਿਆ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਤੋਂ ਬਾਅਦ ਦੁਕਾਨ ਦੇ ਮਾਲਿਕ ਨੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ ’ਚ ਖੁਦਕੁਸ਼ੀ ਦਾ ਕਰ ਲਈ ਛਾਲ ਮਾਰ ਦਿੱਤੀ ਤੇ ਪਿੰਡ ਬਖਸ਼ੀਵਾਲਾ ਦੀ ਮਿਹਲਾ ਸਰਪੰਚ ਦਾ ਨਾਮ ਲੈਣ ਲੱਗਿਆ। ਇਕ ਜੁਲਾਈ ਨੂੰ ਨਹਿਰ 'ਚ ਛਾਲ ਮਾਰਨ ਵਾਲਾ ਇਹ ਵਿਅਕਤੀ ਜ਼ਿੰਦਾ ਬਚ ਗਿਆ, ਫਿਰ 3 ਜੁਲਾਈ ਨੂੰ ਉਹ ਸੰਗਰੂਰ ਰੋਡ ‘ਤੇ ਸਥਿਤ ਨਹਿਰ ਦੇ ਪੁਲ ’ਤੇ ਚੜ੍ਹ ਗਿਆ। ਇਸ ਵਿਅਕਤੀ ਦੇ ਡਰਾਮੇ ਦੇ ਖੁਲਾਸੇ ਹੋਣ 'ਤੇ ਬਖਸ਼ੀਵਾਲਾ ਪੁਲਿਸ ਨੇ ਮਹਿਲਾ ਸਰਪੰਚ ਅਨੁਰਾਧਾ ਦੀ ਸ਼ਿਕਾਇਤ ’ਤੇ ਸੁਖਵਿੰਦਰ ਕੁਮਾਰ ਨਿਵਾਸੀ ਪਿੰਡ ਛੋਟਾ ਰਾਣੀ ਖਿਲਾਫ ਕੇਸ ਦਰਜ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਸੁਖਵਿੰਦਰ ਕੁਮਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।

ਮਹਿਲਾ ਸਰਪੰਚ ਅਨੁਰਾਧਾ ਅਨੁਸਾਰ ਸੁਖਵਿੰਦਰ ਕੁਮਾਰ ਦੀ ਇਕ ਵੈਲਡਿੰਗ ਦੀ ਦੁਕਾਨ ਹੈ, ਜਿਥੇ ਉਹ ਬਿਜਲੀ ਦੀ ਕੁੰਡੀ ਲਗਾਉਂਦਾ ਸੀ। ਕੁੰਡੀ ਲੱਗਣ ਕਾਰਨ ਪਿੰਡ ਬਿਜਲੀ ਦੀ ਸਮੱਸਿਆ ਆਉਣ ਲੱਗੀ ਤਾਂ ਲੋਕਾਂ ਨੇ ਉਸਨੂੰ ਫੜ ਲਿਆ। ਮਾਮਲਾ ਸਰਪੰਚ ਕੋਲ ਪੁੱਜਿਆਂ ਤਾਂ ਦੁਕਾਨ ਮਾਲਿਕ ਨੂੰ ਅਜਿਹਾ ਨਾ ਕਰਨ ਲਈ ਸਮਝਾਇਆ ਗਿਆ ਪਰ ਉਹ ਨਾ ਮੰਨਿਆ। 15 ਜੂਨ ਨੂੰ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ। 30 ਜੂਨ ਨੂੰ ਦੁਕਾਨ ਮਾਲਕ ਸੁਖਵਿੰਦਰ ਸਿੰਘ ਨੇ ਸਰਪੰਚ ਦੇ ਘਰ ਜਾ ਕੇ ਧਮਕੀ ਦਿੱਤੀ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਕਰਕੇ ਨਹਿਰ 'ਚ ਛਾਲ ਮਾਰ ਰਿਹਾ ਹੈ।

ਦਰਜ ਕੀਤੇ ਕੇਸ ਅਨੁਸਾਰ ਸਰਪੰਚ ਨੂੰ ਧਮਕੀਆਂ ਦੇਣ ਤੋਂ ਬਾਅਦ ਇਕ ਜੁਲਾਈ ਨੂੰ ਉਹ ਨਾਭਾ ਰੋਡ ਨਹਿਰ ’ਤੇ ਪਹੁੰਚ ਗਿਆ, ਜਿਥੇ ਉਸ ਨੇ ਗੋਤਾਖੋਰਾਂ ਦੇ ਸਾਹਮਣੇ ਨਹਿਰ 'ਚ ਛਾਲ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਪੁਲਿਸ ਤੇ ਮਹਿਲਾ ਸਰਪੰਚ 'ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਤੇ ਨਹਿਰ 'ਚ ਛਾਲ ਮਾਰ ਦਿੱਤੀ, ਜਿੱਥੋਂ ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢ ਲਿਆ। ਬਾਅਦ ਵਿਚ 3 ਜੁਲਾਈ ਨੂੰ ਪਸਿਆਣਾ ਨਹਿਰ ਸੰਗਰੂਰ ਰੋਡ ਦੇ ਪੁੱਲ ਦੀ ਗਰਿੱਲ 'ਤੇ ਚੜ੍ਹਨ ਤੋਂ ਬਾਅਦ ਧਮਕੀਆਂ ਦਿੰਦਿਆਂ ਇਕ ਘੰਟੇ ਤੱਕ ਹੰਗਾਮਾ ਕਰਦਾ ਰਿਹਾ।

Posted By: Sarabjeet Kaur