ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜ ਤੇ ਸਾਹਿਤ ਦੇ ਖੇਤਰ ਦੀ ਚੋਰੀ ਸਬੰਧੀ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਵਾਲ਼ੇ ਡਿਜੀਟਲ ਟੂਲ ਨੂੰ ਪੋ੍ਡਕਟ ਪੱਧਰ 'ਤੇ ਵਿਕਸਤ ਕਰਨ ਲਈ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਗਏ ਹਨ। ਸਿੰਡੀਕੇਟ ਰੂਮ 'ਚ ਹੋਏ ਸਮਾਗਮ ਦੌਰਾਨ ਪੰਜਾਬੀ 'ਵਰਸਿਟੀ ਦੇ ਅਧਿਕਾਰੀਆਂ ਵੱਲੋਂ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਨਾਲ 'ਇੰਡਸਟਰੀ ਅਕੈਡਮੀਆ ਰਿਸਰਚ ਕੋਲੈਬੋਰੇਸ਼ਨ' 'ਤੇ ਦਸਤਖਤ ਕੀਤੇ ਗਏ। ਇਸ ਇਕਰਾਰਨਾਮੇ ਤਹਿਤ ਸਾਹਿਤਕ ਤੇ ਖੋਜ ਨਾਲ਼ ਜੁੜੀ ਚੋਰੀ ਬਾਰੇ ਟੂਲ ਦੇ ਵਿਕਾਸ ਲਈ ਭਾਰਤੀ ਤੇ ਗੈਰ-ਭਾਰਤੀ ਭਾਸ਼ਾਵਾਂ ਵਿਚ ਇਸ ਕਿਸਮ ਦੇ ਮੌਜੂਦਾ ਪ੍ਰਸਿੱਧ ਸਾਧਨਾਂ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਹੋਏ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨ ਵਾਲੇ ਟੂਲਜ਼ ਦੇ ਪੋ੍ਡਕਟ ਪੱਧਰ 'ਤੇ ਨਿਰਮਾਣ ਕਰਨ ਹਿਤ ਕਾਰਜ ਕੀਤਾ ਜਾਵੇਗਾ। ਇਸ ਸਬੰਧੀ ਵਿਸਥਾਰ ਵਿਚ ਗੱਲ ਕਰਦਿਆਂ ਕੰਪਿਊਟਰ ਵਿਗਿਆਨ ਵਿਭਾਗ ਦੇ ਪੋ੍. ਵਿਸ਼ਾਲ ਗੋਇਲ ਨੇ ਦੱਸਿਆ ਕਿ 2019 ਕੰਪਿਊਟਰ ਸਾਇੰਸ ਵਿਭਾਗ ਤੋਂ ਉਨਾਂ੍ਹ (ਪੋ੍. ਵਿਸ਼ਾਲ) ਨੂੰ ਅਤੇ ਡੀਏਵੀ ਕਾਲਜ ਜਲੰਧਰ ਤੋਂ ਡਾ. ਰਾਜੀਵ ਪੁਰੀ ਨੂੰ ਇਸ ਮਾਮਲੇ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਚੋਰੀ ਫੜਨ ਸਬੰਧੀ ਖੋਜ ਟੂਲ ਦੇ ਵਿਕਾਸ ਲਈ 20 ਲੱਖ ਰੁਪਏ ਦੀ ਗ੍ਾਂਟ ਹਾਸਲ ਹੋਈ ਸੀ। ਟੀਮ ਨੇ ਇਸ ਨੂੰ ਸੰਸਾਰ ਦੀ ਹਰ ਭਾਸ਼ਾ ਲਈ ਲਾਗੂ ਹੋਣ ਵਾਲੇ ਆਮ ਆਰਕੀਟੈਕਚਰ ਮਾਡਲ ਦੇ ਤੌਰ ਉੱਤੇ ਵਿਕਸਤ ਕੀਤਾ ਸੀ, ਬਸ਼ਰਤੇ ਉਹਨਾਂ ਭਾਸ਼ਾਵਾਂ ਲਈ ਭਾਸ਼ਾ ਸਰੋਤ ਇਸ ਵਿੱਚ ਪਲੱਗ ਕੀਤੇ ਗਏ ਹੋਣ। ਪੰਜਾਬ 'ਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਇਸ ਪ੍ਰਰਾਜੈਕਟ ਦੇ ਕੰਮ ਨੂੰ ਰਸਮੀ ਤੌਰ ਉੱਤੇ ਸਮਰਥਨ ਦਿੱਤਾ ਗਿਆ ਹੈ। ਸਬੰਧਤ ਫੰਡਿੰਗ ਮੰਤਰਾਲੇ ਦੁਆਰਾ ਨਾਮਜ਼ਦ ਕੀਤੀ ਗਈ ਪੋ੍ਜੈਕਟ ਮੁਲਾਂਕਣ ਟੀਮ ਨੇ ਆਪਣੀ ਅੰਤਿਮ ਰਿਪੋਰਟ ਵਿੱਚ ਇਸ ਪੋ੍ਜੈਕਟ ਨੂੰ ਪੋ੍ਡਕਟ ਪੱਧਰ ਤੱਕ ਲਿਜਾਣ ਅਤੇ ਇਸ ਉਤਪਾਦ ਨੂੰ ਮਾਰਕੀਟ ਵਿੱਚ ਲਿਆਉਣ ਲਈ ਸਿਫਾਰਸ਼ਾਂ ਦਿੱਤੀਆਂ ਸਨ। ਉਨਾਂ੍ਹ ਦੀਆਂ ਸਿਫ਼ਾਰਸ਼ਾਂ ਉੱਤੇ ਵਿਚਾਰ ਕਰਦੇ ਹੋਏ, ਫੰਡਿੰਗ ਮੰਤਰਾਲੇ ਤੋਂ ਇਜਾਜ਼ਤ ਲੈਂਦਿਆਂ, ਇਹ ਟੀਮ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਨਾਲ ਇਕਰਾਰਨਾਮਾ ਕਰਨ ਲਈ ਸਹਿਮਤ ਹੋ ਗਈ। ਇੱਕ ਵਾਰ ਜਦੋਂ ਇਹ ਪੋ੍ਡਕਟ ਤਿਆਰ ਹੋ ਜਾਵੇਗਾ, ਕੰਪਨੀ ਦੁਆਰਾ ਪ੍ਰਚਾਰ, ਮਾਰਕੀਟਿੰਗ ਆਦਿ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਇਸ ਨੂੰ ਵੇਚੇਗੀ। ਇਸ ਵਿੱਕਰੀ ਤੋਂ ਹੋਣ ਵਾਲਾ ਲਾਭ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਵਿੱਚ ਬਰਾਬਰ ਸਾਂਝਾ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪੋ੍. ਅਰਵਿੰਦ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਪੋ੍. ਵਿਸ਼ਾਲ ਗੋਇਲ ਦੀ ਰਹਿਨੁਮਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਸ਼ਾਖਾ ਨੂੰ ਵੀ ਕਾਗਜ਼ ਰਹਿਤ ਕੀਤਾ ਗਿਆ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਵੱਡੀ ਪ੍ਰਰਾਪਤੀ ਹੈ। ਉਸਨੇ ਵੈਬਸਾਈਟ ਰਾਹੀਂ ਨੈਕ ਲਈ ਲੋੜੀਂਦੇ ਅੰਕੜਿਆਂ ਨੂੰ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਲਈ ਟੀਮ ਦੀ ਅਗਵਾਈ ਵੀ ਕੀਤੀ ਹੈ। ਇਸ ਮੌਕੇ ਹਰਪਿੰਦਰ ਪਾਲ ਸਿੰਘ, ਸੀਈਓ, ਬਲੂ ਐਵੇਸ ਈ-ਹੈਲਥ ਸਰਵਿਸਿਜ਼ ਪ੍ਰਰਾ. ਲਿਮਟਿਡ, ਪੋ੍. ਏਕੇ ਤਿਵਾੜੀ ਡੀਨ ਅਕਾਦਮਿਕ ਮਾਮਲੇ, ਪੋ੍.ਨਵਜੋਤ ਕੌਰ, ਰਜਿਸਟਰਾਰ, ਪੋ੍.ਸੁਖਜੀਤ ਆਦਿ ਹਾਜ਼ਰ ਹਨ।