ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਸੈਰ ਸਪਾਟਾ, ਮਹਿਮਾਨਨਿਵਾਜ਼ੀ ਤੇ ਹੋਟਲ ਪ੍ਰਬੰਧਨ ਵਿਭਾਗ ਦੇ ਸਹਿਯੋਗ ਨਾਲ 'ਕੁਕਿੰਗ ਅਤੇ ਬੇਕਿੰਗ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ। ਪਹਿਲਾਂ ਇਹ ਵਰਕਸ਼ਾਪ ਘਰੇਲੂ ਅੌਰਤਾਂ ਲਈ ਸੀ, ਪਰ ਯੂਨੀਵਰਸਿਟੀ ਦੀ ਫ਼ੈਕਲਟੀ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਵਰਕਸ਼ਾਪ ਨੂੰ ਉਨਾਂ੍ਹ ਲਈ ਵੀ ਖੋਲ੍ਹ ਦਿੱਤਾ ਗਿਆ ਜਿਸ ਨਾਲ਼ ਸਾਰੇ ਇੱਛੁਕ ਲੋਕਾਂ ਵੱਲੋਂ ਇਸ ਦਾ ਲਾਭ ਲਿਆ ਗਿਆ।

ਵਾਈਸ-ਚਾਂਸਲਰ ਪੋ੍. ਅਰਵਿੰਦ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਕਿੰਗ ਅਤੇ ਕੁਕਿੰਗ ਦਾ ਹੁਨਰ ਸਿੱਖਣਾ ਸਮੇਂ ਦੀ ਲੋੜ ਹੈ ਜਿਸ ਨੂੰ ਪੂਰਾ ਕਰਨ ਵਿੱਚ ਯੂਨੀਵਰਸਿਟੀ ਦਾ ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਘਰੇਲੂ ਅੌਰਤਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਲਈ ਨਵੇਂ ਮੌਕੇ ਖੋਲ੍ਹਣ ਲਈ ਮਾਰਗਦਰਸ਼ਨ ਕਰ ਰਿਹਾ ਹੈ। ਉਨਾਂ੍ਹ ਵਿਭਾਗ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਪਣੀਆਂ ਗਤੀਵਿਧੀਆਂ ਹੋਰ ਵਧਾਉਣ ਦਾ ਸੁਝਾਅ ਦਿੱਤਾ।ਇਸ ਮੌਕੇ ਡਾਇਰੈਕਟਰ ਡਾ. ਰਿਤੂ ਲਹਿਲ ਨੇ ਦਸਿਆ ਕਿ ਸਮਾਜ ਵਿੱਚ ਬਦਲਦੇ ਰੁਝਾਨ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਲੜਕਿਆਂ ਨੂੰ ਵੀ ਘਰੇਲੂ ਕੰਮ ਸਬੰਧੀ ਹੁਨਰਮੰਚਦ ਹੋਣਾ ਚਾਹੀਦਾ ਹੈ। ਉਹਨਾਂ ਨੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਵਰਕਸ਼ਾਪ ਵਿੱਚ ਕੁੱਲ 45 ਭਾਗੀਦਾਰਾਂ ਵਿੱਚੋਂ, 30 ਫ਼ੀਸਦ ਲੜਕੇ ਹਨ ਜੋ ਸਮਾਜ ਵਿੱਚ ਿਲੰਗਕ ਰੂੜ੍ਹ ਨੂੰ ਤੋੜਨ ਵਾਲੀ ਗੱਲ ਹੈ।ਇਸ ਮੌਕੇ ਡਾ. ਪਰਮਿੰਦਰ ਿਢੱਲੋਂ ਨੇ ਵਿਭਾਗ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਾਈਸ-ਚਾਂਸਲਰ ਦਾ ਧੰਨਵਾਦ ਕੀਤਾ ।