ਐੱਚਐੱਸ ਸੈਣੀ, ਰਾਜਪੁਰਾ : ਬੀਤੇ ਦਿਨੀ ਸ਼ਹਿਰ 'ਚ 3 ਦਿਨ ਪਏ ਮੀਂਹ ਕਾਰਨ ਵਾਰਡ ਨੰਬਰ 15 ਤੇ 16 'ਚ ਸੀਵਰੇਜ ਲਾਈਨ ਪਾਉਣ ਲਈ ਪੁੱਟੀ ਸੜਕਾਂ 'ਤੇ ਚਿੱਕੜ ਹੋਣ ਕਾਰਨ ਪਰੇਸ਼ਾਨ ਉਕਤ ਦੋਵੇਂ ਵਾਰਡਾਂ ਦੇ ਵਸਨੀਕਾਂ ਨੇ ਰਾਜਪੁਰਾ-ਪਟਿਆਲਾ ਰੋਡ 'ਤੇ ਧਰਨਾ ਲਗਾਇਆ ਸੀ। ਇਸ ਧਰਨੇ 'ਚ ਉਕਤ ਵਾਰਡਾਂ ਦੇ ਕਾਂਗਰਸੀ ਕੌਂਸਲਰ ਤੇ ਪੱਤਰਕਾਰ ਜਗਨੰਦਨ ਗੁਪਤਾ ਅਤੇ ਰੀਟਾ ਦੇ ਪਤੀ ਹੰਸ ਰਾਜ ਵੀ ਹਾਜ਼ਰ ਸਨ। ਇਸ ਤੋਂ ਉਪਰੰਤ ਇਕ 'ਆਪ' ਦੇ ਇਕ ਕੌਂਸਲਰ ਰਵਿੰਦਰ ਸਿੰਘ, ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਤੇ ਇਕ ਹੋਟਲ ਮਾਲਕ ਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਹਿੰਦਰ ਪੱਪੂ ਦੇ ਲੜਕੇ 'ਆਪ' ਵਰਕਰ ਯੋਗੇਸ਼ ਕੱਕੜ ਉਰਫ ਸੋਨੂ ਵੱਲੋਂ ਪ੍ਰਰੈਸ ਕਾਨਫਰੰਸ ਕਰ ਕੇ ਕਿਹਾ ਕਿ ਨਗਰ ਕੌਂਸਲ ਜਿਸ 'ਚ ਕਾਂਗਰਸ ਦਾ ਬਹੁਮੱਤ ਹੈ, ਦਾ ਕਸੂਰ ਹੈ ਤੇ ਜਿਨÎ੍ਹਾਂ ਨੇ ਉਕਤ ਵਾਰਡਾਂ 'ਚ ਇੱਕੋ ਸਮੇਂ ਸੜਕਾਂ ਪੁਟਵਾ ਕੇ ਲੋਕਾਂ ਨੂੰ ਤੰਗ ਕੀਤਾ। ਇਸ ਦੌਰਾਨ ਯੋਗੇਸ਼ ਕੱਕੜ ਵੱਲੋਂ ਕੌਂਸਲਰ ਜਗਨੰਦਨ ਖ਼ਿਲਾਫ਼ ਵਰਤੀ ਮਾੜੀ ਸ਼ਬਦਾਵਲੀ ਦਾ ਮਾਮਲਾ ਗਰਮਾ ਗਿਆ।

ਇਸ ਸਬੰਧ 'ਚ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਤੇ ਕੌਂਸਲਰ ਜਗਨੰਦਨ ਗੁਪਤਾ ਨੇ ਸਾਰੇ ਕਾਂਗਰਸੀ ਕੌਂਸਲਰਾਂ ਨੇ ਇਕ ਪੱਤਰਕਾਰ ਮਿਲਣੀ ਕਰ ਕੇ ਇਸ ਮਾੜੀ ਸ਼ਬਦਾਵਲੀ ਦੀ ਨਿੰਦਾ ਕੀਤੀ ਤੇ ਨਗਰ ਕੌਂਸਲ ਪ੍ਰਧਾਨ ਸ਼ਾਸ਼ਤਰੀ ਨੇ ਦੱਸਿਆ ਕਿ ਕਾਂਗਰਸੀ ਸਰਕਾਰ ਦੌਰਾਨ ਰਾਜਪੁਰਾ ਦੀਆਂ ਨਵੀਆਂ ਕਾਲੋਨੀਆਂ 'ਚ ਸੀਵਰੇਜ ਪਾਉਣ ਲਈ ਕਰੀਬ 50 ਕਰੋੜ ਰੁਪਏ ਮਨਜੂਰ ਹੋਏ ਤੇ ਉਸ ਦੇ ਤਹਿਤ ਇਨ੍ਹਾਂ ਵਾਰਡਾਂ 'ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਪਰ ਇਸ ਦੌਰਾਨ ਸਰਕਾਰ ਬਦਲ ਗਈ ਅਤੇ ਨਵੀਂ ਬਣੀ 'ਆਪ' ਸਰਕਾਰ ਆਉਣ ਤੇ ਠੇਕੇਦਾਰਾਂ ਨੇ ਕੀਤੇ ਕੰਮਾਂ ਦੀ ਅਦਾਇਗੀ ਦੇ ਸ਼ੰਕੇ ਕਾਰਨ ਕੰਮ ਬੰਦ ਕਰ ਦਿੱਤਾ।

ਉਨ੍ਹਾਂ 'ਆਪ' ਵਰਕਰ ਸੋਨੂੰ ਕੱਕੜ ਵਲੋਂ ਵਰਤੀ ਮਾੜੀ ਸ਼ਬਦਾਵਲੀ ਤੇ ਕਿਹਾ ਕਿ ਰਾਜਪੁਰਾ ਇਕ ਸ਼ਾਂਤ ਸ਼ਹਿਰ ਹੈ ਤੇ ਕਿਸੇ ਨੂੰ ਵੀ ਕਿਸੇ ਪ੍ਰਤੀ ਮਰਿਆਦਾ 'ਚ ਰਹਿ ਕੇ ਬੋਲਣਾਂ ਚਾਹੀਦਾ ਹੈ।ਇਸ ਉਪਰੰਤ ਰਾਜਪੁਰਾ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਅਸ਼ੋਕ ਪੇ੍ਮੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ 'ਆਪ' ਵਰਕਰ ਯੋਗੇਸ਼ ਕੱਕੜ ਉਰਫ ਸੋਨੂ ਵੱਲੋਂ ਕਾਂਗਰਸੀ ਕੌਂਸਲਰ ਅਤੇ ਪੱਤਰਕਾਰ ਜਗਨੰਦਨ ਗੁਪਤਾ ਖ਼ਿਲਾਫ਼ ਵਰਤੀ ਗਈ ਮਾੜੀ ਸ਼ਬਦਾਵਲੀ ਦੀ ਨਿੰਦਾ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਰਾਜਪੁਰਾ ਦਾ ਸਾਰਾ ਪੱਤਰਕਾਰ ਭਾਈਚਾਰਾ ਪੱਤਰਕਾਰ ਜਗਨੰਦਨ ਗੁਪਤਾ ਦੇ ਨਾਲ ਹੈ। ਇਸ ਮਾਮਲੇ ਦੀ ਜਾਂਚ ਕਰ ਕੇ ਉਕਤ 'ਆਪ' ਵਰਕਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਮੋਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਬਲਵਿੰਦਰ ਸਿੰਘ ਸਰਾਓ, ਅਮਨਦੀਪ ਸਿੰਘ ਨਾਗੀ, ਮਨਦੀਪ ਸਿੰਘ ਡਿੰਪੀ, ਜੋਗਾ ਸਿੰਘ, ਦਲਬੀਰ ਸਿੰਘ ਸੱਗੂ, ਲਲਿਤ ਡਾਹਰਾ, ਸੰਜੀਵ ਬਾਂਸਲ ਗੱਪੂ, ਮੁਨੀਸ਼ ਮੰੁਜਾਲ ਸਮੇਤ ਹੋਰ ਕਾਂਗਰਸੀ ਕੌਂਸਲਰ ਹਾਜਰ ਸਨ।