ਹਰਿੰਦਰ ਸ਼ਾਰਦਾ, ਪਟਿਆਲਾ

ਉਤੱਰ ਭਾਰਤ ਰੇਲਵੇ ਨੇ ਆਉਣ ਵਾਲੇ ਦਿਨਾਂ ਚ ਪੈਣ ਵਾਲੀ ਧੰੁਦ ਦੇ ਮੱਦੇਨਜ਼ਰ ਪਟਿਆਲਾ ਤੋਂ ਬਠਿੰਡਾ ਤੇ ਬਠਿੰਡਾ ਤੋਂ ਪਟਿਆਲਾ ਜਾਣ ਵਾਲੀਆਂ ਜੰਮੂ ਐਕਸਪ੍ਰਰੈਸ ਰੇਲ ਗੱਡੀਆਂ ਨੂੰ 19 ਦਸੰਬਰ ਤੇ 31 ਦਸੰਬਰ ਤੱਕ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਹਫਤੇ ਵਿਚ ਦੋ ਦਿਨ ਵੀਰਵਾਰ ਤੇ ਸ਼ਨਿਚਰਵਾਰ ਨੂੰ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਿਫ਼ਲਹਾਲ ਧੁੰਦ ਪੈਣ ਦੇ ਅਨੁਮਾਨ ਕਰਕੇ ਰੱਦ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਉੱਤਰ ਭਾਰਤ ਵਿਚ ਧੁੰਦ ਦਾ ਕਹਿਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਉੱਤਰ ਭਾਰਤ ਨੇ ਯਾਤਰੀਆਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਟਿਆਲਾ ਤੋਂ ਬਠਿੰਡਾ ਜਾਣ ਵਾਲੀ ਰੇਲ ਗੱਡੀ 14501-02 ਨੂੰ 19 ਦਸੰਬਰ ਤੋਂ 31 ਜਨਵਰੀ ਤੱਕ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹਫ਼ਤੇ ਵਿਚ ਦੋ ਵਾਰ ਚੱਲ ਵਾਲੀ ਇਨ੍ਹਾਂ ਰੇਲ ਗੱਡੀਆਂ ਨੂੰ ਮੌਸਮ ਦੇ ਮੱਦੇਨਜ਼ਰ ਰੱਦ ਕਰ ਦਿੱਤੀ ਗਈ ਹੈ। ਯਾਤਰੀਆਂ ਦੀ ਸੁਰੱਖਿਆਂ ਨੂੰ ਲੈ ਕੇ ਉਤੱਰ ਭਾਰਤ ਰੇਲਵੇ ਬੋਰਡ ਵਲੋਂ 16 ਦਸੰਬਰ ਤੋਂ 3 ਫ਼ਰਵਰੀ ਤੱਕ ਪ੍ਰਮੁੱਖ ਮਾਰਗਾਂ ਨੂੰ ਚੱਲਣ ਵਾਲੀਆਂ 24 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਮੁੱਖ ਕਾਰਨ ਕਰਮਚਾਰੀਆਂ ਦੀ ਲੋੜ ਵੱਧ ਜਾਂਦੀ ਹੈ, ਕਿਉਂਕਿ ਸੁਰੱਖਿਆ ਕਾਰਨਾਂ ਦੇ ਚੱਲਦਿਆਂ 10 ਘੰਟੇ ਦੀ ਡਿਊਟੀ ਤੋਂ ਬਾਅਦ ਲੋਕੋ ਪਾਇਲਟ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਇਸ ਦੇ ਚੱਲਦੇ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਦੇ ਕਰਮਚਾਰੀਆਂ ਨੂੰ ਦੂਜੀਆਂ ਰੇਲ ਗੱਡੀਆਂ ਤੇ ਤੈਨਾਤ ਕੀਤਾ ਜਾਵੇਗਾ ਤਾਂ ਕਿ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਹ ਪੱਕਾ ਕਰਨ ਲਈ ਮੋਡੀਫ਼ਾਈਡ ਆਟੋਮੈਟਿਕ ਬਲਾਕ ਸੀਸਟਮ ਦਾ ਉਪਯੋਗ ਕੀਤਾ ਜਾਵੇਗਾ, ਮੌਜੂਦਾ ਸਮੇਂ ਸਾਰੀਆਂ ਰੇਲ ਗੱਡੀਆਂ ਜੀਪੀਐੱਸ ਸੁਰੱਖਿਆ ਉਪਕਰਨ ਲੱਗੇ ਹੋਏ ਹਨ।

ਯਾਤਰੀਆਂ ਨੂੰ ਹੋਵੇਗੀ ਪਰੇਸ਼ਾਨੀ

ਰੇਲਵੇ ਵਿਭਾਗ ਵਲੋਂ ਰੇਲ ਗੱਡੀਆਂ ਨੂੰ ਰੱਦ ਕਰਨ ਦੇ ਚੱਲਦਿਆਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਵੇਂ ਵਿਭਾਗ ਵਲੋਂ ਕੁਝ ਸਮੇਂ ਲਈ ਰੇਲ ਗੱਡੀਆਂ ਨੂੰ ਰੱਦ ਕੀਤਾ ਹੈ ਪਰ ਵਿਭਾਗ ਦੇ ਅਜਿਹੇ ਉਪਰਾਲੇ ਨਾਲ ਖਾਸ ਕਰ ਉਨ੍ਹਾਂ ਯਾਤਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਜਿਨ੍ਹਾਂ ਵਲੋਂ ਲੰਬੇ ਸਫ਼ਰ ਤੇ ਪਰਿਵਾਰ ਸਮੇਤ ਜਾਣ ਲਈ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਹੈ। ਉਨ੍ਹਾਂ ਯਾਤਰੀਆਂ ਨੂੰ ਦੂਜੀਆਂ ਰੇਲ ਗੱਡੀਆਂ ਜਾਂ ਬੱਸਾਂ ਵੱਲ ਰੁੱਖ ਕਰਨਾ ਪਵੇਗਾ।

ਲਮੇਂ ਸਫ਼ਰ ਵਾਲੀਆਂ ਰੇਲਾਂ ਨੂੰ ਕੀਤਾ ਰੱਦ : ਰੇਲਵੇ ਮੈਨੇਜ਼ਰ ਪੰਕਜ਼ ਗੁਪਤਾ

ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਪੰਕਜ ਗੁਪਤਾ ਨੇ ਦੱਸਿਆ ਕਿ ਧੁੰਦ ਨਾਲ ਆਵਾਜਾਈ ਭਾਰੀ ਪ੍ਰਭਾਵਿਤ ਹੋਵੇਗੀ, ਪ੍ਰੰਤੂ ਰੇਲਵੇ ਵਲੋਂ ਘੱਟ ਤੋਂ ਘੱਟ ਪ੍ਰਭਾਵ ਪੈਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਰੇਲ ਗੱਡੀਆਂ ਭਾਵੇਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਤੁਲਨਾ ਘੱਟ ਹੋਵੇਗੀ। ਕਿਉਂਕਿ ਮੌਜੂਦਾ ਸਮੇਂ ਰੇਲ ਗੱਡੀਆਂ ਪਿਛਲੇ ਸਾਲ ਦੇ ਮੁਕਾਬਲੇ 60 ਕਿਲੋਮੀਟਰ ਤੋਂ ਵੱਧ 75 ਕਿਲੋਮੀਟਰ ਦੀ ਰਫ਼ਤਾਰ ਚੱਲ ਰਹੀਆਂ ਹਨ। ਲੰਬੇ ਸਫ਼ਰ ਵਾਲੀਆਂ ਰੇਲ ਗੱਡੀਆਂ ਜੋ ਲਗਭਗ 15 ਘੰਟੇ ਦੇਰੀ ਨਾਲ ਚਲਦੀਆਂ ਹਨ, ਉਨ੍ਹਾਂ ਰੇਲ ਗੱਡੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਤਾਂਕਿ ਹੋਰਨਾਂ ਰੇਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।