ਪੰਜਾਬੀ ਜਾਗਰਣ ਟੀਮ, ਪਟਿਆਲਾ: ਲੋਕ ਸਭਾ ਚੋਣਾਂ ਲਈ ਮਤਦਾਨ ਸਵੇਰੇ 7 ਵਜੇ ਤੋਂ ਪੂਰੇ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀਡੀਏ ਗਠਜੋੜ ਦੇ ਉਮੀਦਵਾਰ ਧਰਮਵੀਰ ਗਾਂਧੀ, ਸੁਰਜੀਤ ਸਿੰਘ ਰੱਖੜਾ, ਪ੍ਰਨੀਤ ਕੌਰ ਸਮੇਤ ਕਈ ਦਿੱਗਜ ਲੀਡਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਜਨਤਾ ਨੂੰ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਅਤੇ ਸਹੀ ਆਗੂ ਚੁਣਨ ਦਾ ਸੱਦਾ ਦਿੱਤਾ। ਪਟਿਆਲਾ ਵਿਚ 67.62 ਫ਼ੀਸਦੀ ਮਤਦਾਨ ਹੋ ਚੁੱਕਾ ਹੈ। ਨਤੀਜਾ 23 ਤਰੀਕ ਨੂੰ ਆਵੇਗਾ।

ਹਲਕਾ ਪਟਿਆਲਾ ਦੇ ਇਨ੍ਹਾਂ ਹਲਕਿਆਂ 'ਚ ਇਸ ਤਰ੍ਹਾਂ ਰਹੀ ਵੋਟਿੰਗ ਫ਼ੀਸਦੀ

ਨਾਭਾ -60 ਫ਼ੀਸਦੀ

ਪਟਿਆਲਾ ਦਿਹਾਤੀ : 60.20 ਫ਼ੀਸਦੀ

ਰਾਜਪੁਰਾ : 70.20 ਫ਼ੀਸਦੀ

ਡੇਰਾਬੱਸੀ : 69.02 ਫ਼ੀਸਦੀ

ਘਨੌਰ : 72 ਫ਼ੀਸਦੀ

ਸਨੌਰ : 68.50 ਫ਼ੀਸਦੀ

ਪਟਿਆਲਾ ਸ਼ਹਿਰੀ : 61.09 ਫ਼ੀਸਦੀ

ਸਮਾਣਾ : 71.44 ਫ਼ੀਸਦੀ

ਸ਼ੁਤਰਾਣਾ : 67.50 ਫ਼ੀਸਦੀ

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

6:15pm : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 62.67

ਪਟਿਆਲਾ : 67.18

ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ- 48.63 ਫੀਸਦੀ

ਅੰਮ੍ਰਿਤਸਰ- 43.85

ਖਡੂਰ ਸਾਹਿਬ- 46.60

ਜਲੰਧਰ- 46.75

ਹੁਸ਼ਿਆਪੁਰ- 45.31

ਅਨੰਦਪੁਰ ਸਾਹਿਬ- 47.99

ਲੁਧਿਆਣਾ- 45.70

ਫ਼ਤਹਿਗੜ੍ਹ ਸਾਹਿਬ- 48.76

ਫਰੀਦਕੋਟ- 45.52

ਫਿਰੋਜ਼ਪੁਰ- 52.31

ਬਠਿੰਡਾ- 50.54

ਸੰਗਰੂਰ- 52.34

ਪਟਿਆਲਾ- 51.74

03.20 PM

ਬਨੂੜ ਦੇ ਪਿੰਡ ਬੁੱਢਣਪੁਰ ਵਿਖੇ ਲੋਕਾਂ ਨੇ ਪੋਲਿੰਗ ਬੂਥ ਦੇ ਨੇੜੇ ਲਾਇਆ ਨਵੇਕਲਾ ਬੂਥ।

02.20 PM

ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਅਤਾਲਾਂ ਵਿਖੇ ਵੋਟ ਪਾ ਕੇ ਵਾਪਸ ਪਰਤ ਰਹੇ ਇੱਕ ਵਿਅਕਤੀ ਨੂੰ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਪਾਤੜਾਂ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਹੈ ।

01.40 PM

ਵੋਟ ਪਾਉਣ ਪਟਿਆਲੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੜ ਲੋਕ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਕੈਪਟਨ ਮਦਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਇੱਕ ਲੱਖ ਤੋਂ ਵੀ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕਰਨਗੇ।

01.35 PM

PATIALA PARLIAMENTARY

CONSTITUENCY–13

(Tentative Poll %– 42.99%) till 1:30 pm

_______

109 Nabha –43.20%

110 Patiala Rural –39.60%

111 Rajpura –44.80%

112 Dera Bassi –42%

113 Ghanaur – 43.60%

114 Sanour –43.20%

115 Patiala Urban – 40%

116 Samana – 46%

117 Shutrana – 45.40 %

12.55 PM

ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਤੇ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਅਤੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਟਿਆਲਾ ਪੁੱਜੇ।

12.46 PM

ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਪਰਿਵਾਰ ਸਮੇਤ ਵੋਟ ਕਰਨ ਪੁੱਜੇ।

12.20 PM

ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਅਤੇ ਉਨ੍ਹਾ ਦੀ ਪਤਨੀ ਨੇ ਪਾਈ ਆਪਣੀ ਵੋਟ।

12.00 PM

Vote For First Time : ਪਹਿਲੀ ਵਾਰ ਵੋਟ ਪਾਉਣ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੀ ਹੋਈ ਵੋਟਰ।

www.facebook.com/jagranpunjabi/videos/1414067525399942/

11.35 AM

ਸਵੇਰੇ 11 ਵਜੇ ਤਕ ਪਟਿਆਲਾ ਲੋਕ ਸਭਾ ਹਲਕੇ 'ਚ 28.7 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

11.30 AM

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਇੰਦਰਾ ਆਪਣੇ ਪਰਿਵਾਰ ਸਮੇਤ ਸਥਾਨਕ ਬੇਰੀ ਕੋਲੋਂ 'ਚ ਵੋਟ ਦੇਣ ਪੁੱਜੇ।

10.50 AM

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ।

10.32 AM

ਰਾਜਪੁਰਾ ਦੇ ਵਾਰਡ ਨੰਬਰ ਤੇਰਾਂ ਵਿਚ ਭਾਜਪਾ ਅਤੇ ਕਾਂਗਰਸੀ ਕੌਂਸਲਰ ਵਿਚਕਾਰ ਬਹਿਸਬਾਜ਼ੀ ਹੋ ਗਈ। ਦੋਵੇਂ ਧਿਰਾਂ ਵੱਲੋਂ ਇਕ ਦੂਜੇ ਦੇ ਬੂਥ ਅੰਦਰ ਜਾ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਪੱਖ ਵਿੱਚ ਵੋਟ ਭੁਗਤਾਉਣ ਦੇ ਲਾਲਚ ਦੇਣ ਦੇ ਦੋਸ਼ ਲਗਾਏ ਗਏ ਹਨ।

10.30 AM

ਪੰਜਾਬ ਟੈਕਨੀਕਲ ਕਾਲਜ ਰਾਜਪੁਰਾ 'ਚ ਐੱਨਐੱਸਐੱਸ ਵਲੰਟੀਅਰ ਗਿੱਧਾ ਪਾ ਕੇ ਵੋਟਰਾਂ ਨੂੰ ਉਤਸ਼ਾਹਿਤ ਕਰਦੇ ਹੋਏ।

10.20 AM

ਸਵੇਰੇ 10 ਵਜੇ ਤਕ ਪਟਿਆਲਾ ਹਲਕੇ 'ਚ ਲਗਪਗ 14% ਮਤਦਾਨ।

10.00 AM

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਆਪਣੀ ਵੋਟ ਦਾ ਭੁਗਤਾਨ ਕਰਨ ਪੁੱਜੇ।

09.46 AM

ਪਟਿਆਲਾ ਦੇ ਵੋਟਰਾਂ 'ਚ ਉਤਸ਼ਾਹ : ਸਰਕਾਰੀ ਮਹਿੰਦਰਾ ਕਾਲਜ 'ਚ ਬਣੇ ਪੋਲਿੰਗ ਬੂਥ ਵਿਚ ਪੁੱਜੇ ਵੱਡੀ ਗਿਣਤੀ 'ਚ ਮਤਦਾਤਾ।

09.30 AM

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਜੱਦੀ ਪਿੰਡ ਰੱਖੜਾ ਵਿੱਚ ਪਰਿਵਾਰ ਸਮੇਤ ਪਾਈ ਵੋਟ।

09.25 AM

ਪਟਿਆਲਾ ਦੇ ਵਿਧਾਨ ਸਭਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਆਪਣੀ ਪਤਨੀ ਅਮਰਜੀਤ ਕੌਰ ਲੜਕਾ ਗਗਨਦੀਪ ਤੇ ਨੂੰਹ ਪਰਨੀਤ ਕੌਰ ਨਾਲ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ>

09.20 AM

ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਕਸਬਾ ਦੇਵੀਗੜ੍ਹ ਵਿਖੇ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ।

09.12 AM

ਪੰਜਾਬ ਸ਼ਿਕਾਇਤ ਨਿਵਾਰਨ ਸੈੱਲ ਦੇ ਚੇਅਰਮੈਨ ਐੱਸਐੱਸ ਸੰਧੂ ਬਨੂੜ ਵਿਖੇ ਆਪਣੀ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।

09.00 AM

ਵੋਟਰਾਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਪਾਤੜਾਂ ਦਾ ਪੋਲਿੰਗ ਬੂਥ।

08.45 AM

ਡਾਕਟਰ ਧਰਮਵੀਰ ਗਾਂਧੀ ਨੇ ਪਾਈ ਵੋਟ। ਉਨ੍ਹਾਂ ਨੇ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਨੂੰ ਦੱਸਿਆ ਨਾਜਾਇਜ਼।

08.40 AM

ਪਿੰਡ ਗੋਬਿੰਦਪੁਰਾ ਦੇ ਬੂਥ ਨੰਬਰ 168 ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਪੋਲਿੰਗ ਸਵਾ ਘੰਟਾ ਦੇਰੀ ਨਾਲ ਸ਼ੁਰੂ ਹੋਈ।

08.33 AM

ਪਟਿਆਲਾ ਪੁਡਾ ਦੇ ਬੂਥ ਨੰਬਰ 222 ਵਿਖੇ ਪਹਿਲੀ ਵਾਰ ਵੋਟ ਪਉਣ ਪੁੱਜੇ ਅਬਸ਼ੇਕ ਕੁਮਾਰ।

08.30 AM

ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਦੇ ਪੜਪੋਤਰੇ ਮੇਜਰ ਆਦਰਸ਼ ਪਾਲ ਸਿੰਘ ਮੈਂਬਰ ਸੈਨੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਵੋਟ ਪਾਕੇ ਬਾਹਰ ਆਉਂਦੇ ਹੋਏ ।

08.25 AM

ਪਿੰਡ ਮੌਲਵੀਵਾਲਾ ਵਿਖੇ ਵੋਟਾਂ ਪਾਉਣ ਲਈ ਵੋਟਰਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

08.18 AM

ਪਟਿਆਲਾ ਦੇ ਬੂਥ ਨੰਬਰ ਦੋ ਸੌ ਛੱਬੀ ਚ ਵੋਟ ਹੋਣ ਪੁੱਜੀ ਬਜ਼ੁਰਗ ਮਹਿਲਾ

08.20 AM

ਪਟਿਆਲਾ ਦੇ ਸਰਕਾਰੀ ਕਾਲਜ ਬਣਾਏ ਗਏ ਮਾਡਲ ਬੂਥ ਦੀਆਂ ਤਸਵੀਰਾਂ

08.00 AM

ਸ਼ੁਤਰਾਣਾ ਦੇ ਸਰਕਾਰੀ ਸਕੂਲ ਵਿਖੇ ਬਣੇ ਬੂਥ ਸਿਰਫ ਵੋਟਾਂ ਪਾਉਣ ਪੁੱਜੇ ਵੋਟਰ।

07.30 AM

ਸਤਾਰਵੀਂ ਲੋਕ ਸਭਾ ਲਈ ਲੋਕ ਸਭਾ ਹਲਕਾ ਪਟਿਆਲਾ ਦੇ ਸ਼ਹਿਰੀ ਇਲਾਕੇ ਵਿੱਚ ਪੈਂਦੇ ਬੂਥ ਨੰਬਰ 34 ਚ ਵੋਟਾਂ ਪਾਉਣ ਪੁੱਜੇ ਵੋਟਰ।

Posted By: Amita Verma