ਪਟਿਆਲਾ : ਕੇਂਦਰੀ ਪ੍ਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦਾ ਇੱਕੋ ਸ਼ਹਿਰ ਸਾਫ਼ ਹਵਾ ਵਾਲਾ ਪਾਇਆ ਗਿਆ ਹੈ ਤੇ ਉਹ ਹੈ ਪਟਿਆਲਾ। ਪਿਛਲੇ ਵਰ੍ਹੇ ਪਟਿਆਲਾ ਸ਼ਹਿਰ ਦੀ ਆਬੋ-ਹਵਾ ਖਰਾਬ ਹੋਣ ਦੀਆਂ ਖਬਰਾਂ ਆਈਆਂ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਆਪਣੇ ਸ਼ਹਿਰ ਦੀ ਆਬੋ-ਹਵਾ ਵਿਚ ਸੁਧਾਰ ਲਈ ਕਦਮ ਪੁੱਟਣੇ ਸ਼ੁਰੂ ਕੀਤੇ ਗਏ।

ਕੇਂਦਰੀ ਪ੍ਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਨੇ ਪ੍ਦੂਸ਼ਣ ਨਾਪਣ ਦੇ ਨਿਰਧਾਰਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ ਜਿਸ 'ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ 'ਤੇ ਖਰਾ ਉੱਤਰਿਆ ਹੈ। ਇਹ ਸਰਵੇਖਣ ਸੀਪੀਸੀਬੀ ਵੱਲੋਂ ਹਵਾ ਪ੍ਦੂਸ਼ਣ ਘਟਾਉਣ ਲਈ ਆਰੰਭੇ ਕੌਮੀ ਪ੍ੋਗਰਾਮ ਦਾ ਇਕ ਹਿੱਸਾ ਸੀ। ਇਸ ਦੌਰਾਨ ਇਹ ਪਾਇਆ ਗਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਪੀਐੱਮ 2.5 ਅਤੇ ਪੀਐੱਮ 10 ਮਾਪਦੰਡਾਂ ਤਹਿਤ ਪਟਿਆਲਾ 'ਚ ਹਵਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਸਾਫ਼ ਤੇ ਤਾਜ਼ੀ ਹੈ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਇਹ ਵੱਡੀ ਸਫ਼ਲਤਾ ਮਿਲੀ ਹੈ ਕਿਉਂਕਿ ਉਸ ਸਮੇਂ ਜਦੋਂ ਇਹ ਰਿਪੋਰਟ ਮੀਡੀਆ 'ਚ ਆਈ ਕਿ ਪਟਿਆਲਾ ਸ਼ਹਿਰ ਦੀ ਆਬੋ-ਹਵਾ ਨਾਗਰਿਕਾਂ ਲਈ ਅੱਛੀ ਨਹੀਂ ਤਾਂ ਮੁੱਖ ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਿਸ਼ਾ 'ਚ ਵਿਸ਼ੇਸ਼ ਕਦਮ ਪੁੱਟਣ ਦੇ ਆਦੇਸ਼ ਦਿੱਤੇ। ਭਾਵੇਂ ਕਿ ਪਟਿਆਲਾ ਦੀ ਆਬੋ-ਹਵਾ ਇਸ ਕਦਰ ਪਲੀਤ ਨਹੀਂ ਸੀ ਜਿਸ ਤਰ੍ਹਾਂ ਦੇ ਸ਼ੰਕੇ ਪ੍ਗਟਾਏ ਗਏ ਸਨ ਪਰ ਿਫ਼ਰ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕਮੇਟੀ ਫਾਰ ਨਾਨ ਅਟੇਨਮੈਂਟ ਸਿਟੀ ਪਟਿਆਲਾ ਵੱਲੋਂ ਕੀਤੇ ਯਤਨਾਂ ਸਦਕਾ ਅੱਜ ਪਟਿਆਲਾ ਦੇਸ਼ ਦੇ 74 ਸ਼ਹਿਰਾਂ ਦੇ ਕੀਤੇ ਗਏ ਸਰਵੇਖਣ ਮਗਰੋਂ ਸਭ ਤੋਂ ਸਵੱਛ ਆਬੋ-ਹਵਾ ਵਾਲਾ ਸ਼ਹਿਰ ਪਾਇਆ ਗਿਆ ਹੈ।

ਆਬੋ-ਹਵਾ 'ਚ ਸੁਧਾਰ ਲਈ ਕੀਤੇ ਇਹ ਯਤਨ

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਵਾਹਨਾਂ ਦਾ ਪ੍ਦੂਸ਼ਣ ਘਟਾਉਣ ਲਈ ਸ਼ਹਿਰ ਦੇ ਅੰਦਰ ਅਤੇ ਬਾਹਰੀ ਇਲਾਕਿਆਂ 'ਚ ਸੜਕਾਂ ਨਵੀਆਂ ਬਣਾਈਆਂ ਗਈਆਂ ਤੇ ਲੋੜ ਮੁਤਾਬਕ ਚੌੜੀਆਂ ਕੀਤੀਆਂ ਗਈਆਂ ਤਾਂ ਕਿ ਵਾਹਨ ਜ਼ਿਆਦਾ ਦੇਰ ਸੜਕ 'ਤੇ ਚਾਲੂ ਹਾਲਤ 'ਚ ਖੜ੍ਹੇ ਨਾ ਰਹਿਣ। ਸੜਕਾਂ ਦੇ ਕਿਨਾਰੇ ਬਰਮਾਂ ਦੀ ਸਫ਼ਾਈ ਲਗਾਤਾਰ ਕੀਤੀ ਜਾਂਦੀ ਹੈ ਤਾਂ ਕਿ ਧੂੜ ਘੱਟ ਉਡੇ। ਇਸ ਤੋਂ ਬਿਨ੍ਹਾਂ ਨਵੇਂ ਬੂਟੇ ਲਗਾਉਣ ਸਮੇਤ ਪੁਰਾਣਿਆਂ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ। ਸ਼ਹਿਰ ਅੰਦਰ ਕੂੜਾ ਕਰਕਟ ਅਤੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਸਬੰਧੀ ਨਗਰ ਨਿਗਮ ਅਤੇ ਪ੍ਦੂਸ਼ਣ ਰੋਕਥਾਮ ਬੋਰਡ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਸਦਕਾ ਹੀ ਹਵਾ ਦੀ ਗੁਣਵੱਤਾ 'ਚ ਕਾਫ਼ੀ ਸੁਧਾਰ ਹੋਇਆ ਹੈ ਜਿਸ ਕਰ ਕੇ ਲੋਕਾਂ ਨੂੰ ਸਾਹ ਲੈਣ ਲਈ ਸਾਫ਼ ਹਵਾ ਮਿਲ ਰਹੀ ਹੈ।