ਪੱਤਰ ਪ੍ਰਰੇਰਕ, ਰਾਜਪੁਰਾ : ਸਥਾਨਕ ਪਟੇਲ ਕਾਲਜ ਵਿਖੇ ਸਾਇੰਸ ਵਿਸ਼ਿਆਂ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੇ ਮਿਆਰ ਵਿਚ ਸੁਧਾਰ ਕਰਨ ਲਈ ਮੈਨੇਜਮੈਂਟ ਸੁਸਾਇਟੀ ਵਲੋਂ ਕਾਲਜ ਨੂੰ ਨਵੀਂ ਅਤਿ- ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਲੈਬਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਜਿਸ ਦਾ ਉਦਘਾਟਨ ਹਲਕਾ ਘਨੌਰ ਦੇ ਵਿਧਾਇਕ ਤੇ ਜਰਨਲ ਸਕੱਤਰ ਪੰਜਾਬ ਕਾਂਗਰਸ ਸ੍ਰੀ. ਮਦਨ ਲਾਲ ਜਲਾਲਪੁਰ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀਆਰਟੀਸੀ ਪੰਜਾਬ, ਵਾਈਸ ਪ੍ਰਧਾਨ ਰਾਜੇਸ਼ ਆਨੰਦ, ਜਰਨਲ ਸੈਕਟਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਕਰੀਬ 1.5 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਸਾਇੰਸ ਬਲਾਕ ਨੂੰ ਵਿਦਿਆਰਥੀਆਂ ਦੇ ਸਪੁਰਦ ਕਰਦੇ ਹੋਏ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜ ਪ੍ਰਬੰਧਕੀ ਕਮੇਟੀ ਦਾ ਟੀਚਾ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਇੰਸ ਬਲਾਕ ਵਿਚ ਅਤਿ ਆਧੁਨਿਕ ਕੈਮਿਸਟਰੀ, ਜੂਆਲੋਜੀ, ਫਿਜ਼ਿਕਸ ਤੇ ਬਾਟਨੀ ਲੈਬਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਰਾਜਪੁਰਾ ਖੇਤਰ ਖਾਸ ਕਰ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਮਿਆਰੀ ਸਿੱਖਿਆ ਹਾਸਲ ਹੋਏਗੀ ਅਤੇ ਪਟੇਲ ਕਾਲਜ ਦੇ ਵਿਦਿਆਰਥੀ ਸਾਇੰਸ ਖੇਤਰ 'ਚ ਵਿਸ਼ਵਪੱਧਰ 'ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਵਿਸ਼ੇਸ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਰਾਜਪੁਰਾ ਨਿਰਦਰ ਸ਼ਾਸਤਰੀ, ਸਾਬਕਾ ਜਰਨਲ ਸੈਕਟਰੀ ਮਹਿੰਦਰ ਸਹਿਗਲ, ਕੁਲਭੂਸਨ ਅਗਰਵਾਲ, ਰਾਕੇਸ਼ ਕੁਮਾਰ ਸਿੰਗਲਾ, ਸਾਮ ਲਾਲ ਆਨੰਦ, ਮੈਂਬਰ ਚੇਤਨ ਦਾਸ ਅਹੂਜਾ, ਰਾਜ ਕੁਮਾਰ ਚੌਧਰੀ, ਸ਼ਿਵ ਕੁਮਾਰ ਜਲਾਨ, ਵਿੱਦਿਆ ਰਤਨ ਆਰੀਆ, ਸ਼ਾਮ ਲਾਲ ਆਨੰਦ, ਅਨਿਲ ਸ਼ਾਹੀ, ਅਨਿਲ ਕੁਮਾਰ ਚੌਧਰੀ, ਅਮਰਜੀਤ ਸਿੰਘ ਦੂਆ, ਚਿਰੰਜੀਵ ਖੁਰਾਨਾ, ਰਣਜੀਤ ਸਿੰਘ, ਸੋਹਨ ਲਾਲ ਅਗਨੀਹੋਤਰੀ, ਸੋਹਣ ਲਾਲ ਸ਼ਾਹੀ, ਸੁਨੀਲ ਕੁਮਾਰ ਗਰਗ, ਤਰਸੇਮ ਲਾਲ ਜੋਸ਼ੀ ਸਮਾਗਮ 'ਚ ਸ਼ਾਮਲ ਹੋਏ। ਪਿ੍ਰੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਸਾਇੰਸ ਵਿਭਾਗ ਦੇ ਸਮੂਹ ਸਟਾਫ ਸਮੇਤ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਜਦਕਿ ਪ੍ਰਧਾਨ ਗੁਰਿੰਦਰ ਸਿੰਘ ਦੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟੇਲ ਕਾਲਜ 'ਚ ਦਿਹਾਤੀ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਵਿਦਿਆ ਮੁਹਈਆ ਕਰਵਾਉਣ ਦੇ ਨਾਲ-ਨਾਲ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਅਧਿਆਪਨ 'ਤੇ ਅਧਿਐਨ ਦਾ ਮੌਕੇ ਦਿੱਤਾ ਜਾਂਦਾ ਹੈ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਏਜੰਡੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਉਚੇਰੀ ਸਿੱਖਿਆ ਦੇ ਖੇਤਰ ਪ੍ਰਤੀ ਦਿ੍ੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ ਅਤੇ ਪਟੇਲ ਕਾਲਜ ਦੀ ਤਰੱਕੀ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ 'ਤੇ ਡਾ. ਸੁਖਬੀਰ ਸਿੰਘ ਥਿੰਦ ਡਾਇਰੈਕਟਰ ਪਟੇਲ ਸੁਸਾਇਟੀ, ਡਾਇਰੈਕਟਰ ਪੀਆਈਐਮਟੀ ਡਾ. ਜਾਗੀਰ ਸਿੰਘ ਢੇਸਾ, ਬਰਸਰ ਡਾ.ਪਵਨ ਕੁਮਾਰ, ਡੀਨ ਡਾ. ਸੁਰੇਸ਼ ਨਾਇਕ ਤੇ ਰਜਿਸਟਰਾਰ ਪ੍ਰਰੋ. ਰਾਜੀਵ ਬਾਹੀਆ ਅਤੇ ਮਨਦੀਪ ਸਿੱਧੂ ਸਮੇਤ ਸਮੂਹ ਸਟਾਫ਼ ਹਾਜਰ ਰਿਹਾ।