ਸਟਾਫ ਰਿਪੋਰਟਰ, ਪਟਿਆਲਾ : ਵਾਤਾਵਰਨ ਬਚਾਉਣ ਲਈ ਨਗਰ ਨਿਗਮ ਆਪਣੀ ਵਚਨਬੱਧਤਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇਗੀ। ਪਟਿਆਲਾ ਹਲਕਾ ਸ਼ਹਿਰੀ ਦੇ 12 ਤੇ ਦਿਹਾਤੀ ਦੇ 15 ਪਾਰਕਾਂ ਨੂੰ 2 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਅਗਲੇ ਦੋ ਦਿਨਾਂ ਵਿਚ ਇਨ੍ਹਾਂ ਪਾਰਕਾਂ ਦੀ ਨੁਹਾਰ ਬਦਲਣ ਲਈ ਵਰਕ ਆਰਡਰ ਜਾਰੀ ਕਰਕੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੰਗਲਵਾਰ ਨੂੰ ਵਿਸਾਖੀ ਮੌਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਰਾਪਤ ਸ੍ਰੀ ਮੋਤੀ ਬਾਗ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ।

ਮੇਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪਟਿਆਲਾ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਰਾਹੀਂ ਪਟਿਆਲਾ ਦੇ ਪਾਰਕਾਂ ਲਈ 2.87 ਕਰੋੜ ਰੁਪਏ ਦੀ ਵਿਸ਼ੇਸ਼ ਗ੍ਾਂਟ ਜਾਰੀ ਕੀਤੀ ਹੈ। ਅਮਰੂਤ ਯੋਜਨਾ ਅਧੀਨ ਜਾਰੀ ਹੋਈ ਇਸ ਰਾਸ਼ੀ ਨੂੰ 27 ਪਾਰਕਾਂ 'ਤੇ ਖਰਚ ਕੀਤਾ ਜਾਣਾ ਹੈ। ਇਨ੍ਹਾਂ ਪਾਰਕਾਂ ਦੀ ਸੂਚੀ ਤਿਆਰ ਕਰਨ ਲਈ ਟੈਂਡਰ ਦੀ ਪ੍ਰਰੀਕਿਰਿਆ ਪੂਰੀ ਕਰ ਲਈ ਗਈ ਹੈ। ਅਗਲੇ ਦੋ ਦਿਨਾਂ ਵਿਚ ਪਾਰਕਾਂ ਦੇ ਕੰਮ ਸ਼ੁਰੂ ਕਰਨ ਲਈ ਸਬੰਧਤ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਕਰ ਦਿੱਤੇ ਜਾਣਗੇ।

ਪਟਿਆਲਾ ਸ਼ਹਿਰੀ ਹਲਕਾ ਦੇ ਪਾਰਕਾਂ ਦੀ ਸੂਚੀ : ਅਰਜਨ ਨਗਰ ਦੀ ਪ੍ਰਰੀਤ ਗਲੀ, ਬਚਿੱਤਰ ਨਗਰ, ਰਘਬੀਰ ਨਗਰ, ਮਜੀਠੀਆ ਇਨਕਲੇਵ ਟੈਂਕੀ ਪਾਰਕ-1, ਮਜੀਠੀਆ ਇਨਕਲੇਵ ਟੈਂਕ ਪਾਰਕ-2, ਪ੍ਰਤਾਪ ਨਗਰ, ਮਾਨਸ਼ਾਹੀਆ ਕਲੋਨੀ ਪਾਰਕ-1, ਮਾਨਸ਼ਾਹੀਆ ਕਲੋਨੀ ਪਾਰਕ-2, ਪ੍ਰਤਾਪ ਨਗਰ ਪਾਰਕ-2, ਐਮਸੀ ਹਾਊਸ ਸੰਤ ਨਗਰ ਪਾਰਕ, ਧੀਰੂ ਨਗਰ ਪਾਰਕ, ਜੀਵਨ ਸਿੰਘ ਬਸਤੀ ਪਾਰਕ, ਕਰਤਾਰ ਕਲੋਨੀ-1 ਪਾਰਕਮ ਸ਼ਾਮਲ ਹਨ।

ਪਟਿਆਲਾ ਦਿਹਾਤੀ ਹਲਕੇ ਦੇ ਪਾਰਕ : ਸ਼ਮਸ਼ਾਨਘਾਟ ਦਰਸ਼ਨਾ ਕਾਲੋਨੀ ਵਾਰਡ ਨੰਬਰ 2 ਦਾ ਪਾਰਕ, ਮੇਹਰ ਸਿੰਘ ਕਾਲੋਨੀ ਪਾਰਕ, ਸਤਸੰਗ ਭਵਨ ਦੇ ਸਾਹਮਣੇ ਵਾਰਡ 11 ਦਾ ਪਾਰਕ, ਇੰਦਰ ਕਾਲੋਨੀ ਵਾਰਡ 11 ਦਾ ਪਾਰਕ, ਵਾਰਡ ਨੰਬਰ 15 ਦਾ ਪਾਰਕ ਨੰਬਰ 3, ਨਿਊ ਫਰੈਂਡਜ਼ ਕਾਲੋਨੀ ਵਾਰਡ ਨੰਬਰ 23 ਦਾ ਪਾਰਕ, ਦਰਸ਼ਨਾ ਕਾਲੋਨੀ ਵਾਰਡ 2 ਦਾ ਪਾਰਕ, ਦਸਮੇਸ਼ ਨਗਰ ਵਾਰਡ 4 ਦਾ ਪਾਰਕ, ਨਿਊ ਮੇਹਰ ਸਿੰਘ ਕਾਲੋਨੀ ਵਾਰਡ 11 ਦਾ ਪਾਰਕ, ਫੈਕਟਰੀ ਏਰੀਆ ਵਾਰਡ ਨੰਬਰ 13 ਦਾ ਪਾਰਕ, ਵਾਰਡ ਨੰਬਰ 36 ਵਿਚ ਗਲੀ ਨੰਬਰ 1 ਤੇ 6 ਗੁਰੂ ਨਾਨਕ ਨਗਰ ਦੇ ਪਾਰਕ, ਿਝਲ ਰੋਡ 'ਤੇ ਕ੍ਰਿਕਟ ਮੈਦਾਨ ਦੇ ਸਾਹਮਣੇ ਵਾਰਡ ਨੰਬਰ 15 ਦਾ ਪਾਰਕ, ਐੱਮਸੀ ਲੈਂਡ ਅਲੀਪੁਰ ਅਰਾਈਆਂ ਵਾਰਡ 18 ਦਾ ਪਾਰਕ ਤੇ ਫੋਕਲ ਪੁਆਇੰਟ ਦਾ ਪਾਰਕ ਸ਼ਾਮਲ ਹੈ।