ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ :

ਗੁਰੁੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਬਾਟਨੀ ਤੇ ਵਾਤਾਵਰਣ ਵਿਭਾਗ ਦੇ ਸਹਾਇਕ ਪ੍ਰਰੋ. ਤੇ ਇੰਚਾਰਜ ਡਾ. ਯਾਦਵਿੰਦਰ ਸਿੰਘ ਨੇ ਮੋਰਟਨ ਬੇ ਰਿਸਰਚ ਸਟੇਸ਼ਨ, ਯੂਨੀਵਰਸਿਟੀ ਆਫ ਕੁਇਨਜ਼ਲੈਂਡ, ਆਸਟਰੇਲੀਆ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸਾਈਨੋਫਾਇਟ-ਸਾਈਨੋਬੈਕਟੀਰੀਆ ਰਿਸਰਚ ਦੇ 21ਵੇਂ ਸਿੰਪੋਜ਼ੀਅਮ ਵਿਚ 'ਸਾਇਨੋਬੈਕਟੀਰੀਅਲ ਡਾਈਵਰਸਿਟੀ ਆਫ ਕੋਲਡ ਡੈਸਰਟ (ਲਾਹੋਲ-ਸਪਿਤੀ) ਆਫ ਹਿਮਾਚਲ ਪ੍ਰਦੇਸ਼, ਇੰਡੀਆ' ਵਿਸ਼ੇ 'ਤੇ ਖੋਜ ਕਾਰਜ ਪੇਸ਼ ਕਰ ਕੇ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ। ਡਾ. ਸਿੰਘ ਨੇ ਦੱਸਿਆ ਕਿ ਖੋਜ ਪੇਪਰ ਪੇਸ਼ ਕਰਨ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸਾਈਨੋਫਾਇਟ-ਸਾਈਨੋਬੈਕਟੀਰੀਆ ਰਿਸਰਚ ਵੱਲੋਂ ਖਾਸ ਸੱਦਾ ਭੇਜਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਖੋਜਾਰਥੀਆਂ ਤੇ ਪੋ੍ਫੈਸਰ ਸਾਹਿਬਾਨ ਨਾਲ ਵਿਸ਼ੇ ਸਬੰਧੀ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਡਾ. ਸਿੰਘ ਦੀ ਇਸ ਪ੍ਰਰਾਪਤੀ ਨਾਲ ਗੁਰੁੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਨਾਂ ਦੁਨੀਆ ਭਰ ਵਿਚ ਰੌਸ਼ਨ ਹੋਇਆ ਹੈ। ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਆਰਕੇ ਸ਼ਰਮਾ ਨੇ ਡਾ. ਸਿੰਘ ਦੀ ਇਸ ਪ੍ਰਰਾਪਤੀ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਸਾਇੰਸ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ ਵਲੋਂ ਉਨ੍ਹਾਂ ਨੂੰ ਆਸਟਰੇਲੀਆ ਜਾਣ ਲਈ ਟ੍ਰੈਵਲ ਫੈਲੋਸ਼ਿੱਪ ਗ੍ਾਂਟ ਐਵਾਰਡ ਕੀਤੀ ਗਈ।