ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ: ਦਿੜ੍ਹਬਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ, ਜਦੋਂ ਇਕ ਵਿਅਕਤੀ ਕੋਲੋਂ ਨਾਕੇ ਦੌਰਾਨ 250 ਗ੍ਰਾਮ ਅਫੀਮ ਅਤੇ 2300 ਦੇ ਕਰੀਬ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ ਹਨ। ਪੁਲਿਸ ਨੇ ਮੌਕੇ ਉੱਤੇ ਕਥਿਤ ਦੋਸ਼ੀ ਦਵਿੰਦਰ ਸਿੰਘ ਵਾਸੀ ਮੁਨਸ਼ੀਵਾਲਾ ਨੂੰ ਫੜ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਪੁਲਿਸ ਮੁਖੀ ਦਿੜ੍ਹਬਾ ਗੁਰਪ੍ਰਤਾਪ ਸਿੰਘ ਨੇ ਕਿਹਾ ਪੁਲਿਸ ਨੇ ਉਸ ਨੇ ਦੌਰਾਨੇ ਗਸ਼ਤ ਨੇੜੇ ਪਿੰਡ ਮੁਨਸ਼ੀਵਾਲਾ ਵਿਖੇ ਨਾਕਾ ਲਾਇਆ ਹੋਇਆ ਸੀ ਇਕ ਵਿਅਕਤੀ ਨੂੰ ਅਚਾਨਕ ਸੂਏ ਦੀ ਪਟੜੀ ਤੇ ਆਉਂਦਾ ਦੇਖਿਆ ਗਿਆ ਜਿਸ ਦੇ ਹੱਥ ਵਿਚ ਫੜਿਆ ਗਿਆ ਸਮਾਨ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੂੰ ਮੌਕੇ ਉਤੇ ਹੀ ਦਬੋਚ ਲਿਆ ਗਿਆ।

ਤਲਾਸ਼ੀ ਦੋਰਾਨ ਉਸ ਕੋਲੋਂ 2300 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਪ੍ਰਰਾਪਤ ਹੋਈਆਂ ਅਤੇ ਇਕ ਡੱਬੀ ਵਿਚ 250 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ। ਇਸ ਸਾਰੇ ਮਾਮਲੇ ਦੀ ਜਾਂਚ ਐੱਸਆਈ ਅਨੀਤਾ ਕਰ ਰਹੀ ਹੈ । ਪੁਲਿਸ ਨੇ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।