ਪੱਤਰ ਪੇ੍ਰਰਕ, ਨਾਭਾ : ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਥਾਣਾ ਸਦਰ ਪੁਲਿਸ ਨੇ ਪਿੰਡ ਕੋਟ ਖੁਰਦ ਦੇ ਰਹਿਣ ਵਾਲੇ ਕੇਵਲ ਸਿੰਘ ਦੇ ਬਿਆਨ 'ਤੇ ਟਰੈਕਟਰ-ਟਰਾਲੀ ਦੇ ਡਰਾਇਵਰ ਜਸਪਾਲ ਸਿੰਘ ਵਾਸੀ ਖੇੜੀ ਜੱਟਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਕੇਵਲ ਸਿੰਘ ਦਾ ਭਤੀਜਾ ਹਰਮਨਦੀਪ ਸਿੰਘ ਮੋਟਰਸਾਇਕਲ 'ਤੇ ਜਾ ਰਿਹਾ ਸੀ। ਇਸੇ ਦੌਰਾਨ ਪਿੰਡ ਕਕਰਾਲਾ ਸਰਾਓ ਪੈਲੇਸ ਨੇੜੇ ਜਸਪਾਲ ਸਿੰਘ ਵੱਲੋਂ ਟਰੈਕਟਰ ਟਰਾਲੀ ਨਾਲ ਉਸ ਦੇ ਭਤੀਜੇ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ।