ਅਸ਼ਵਿੰਦਰ ਸਿੰਘ, ਬਨੂੜ : ਇੱਥੋਂ ਦੇ ਵਾਰਡ ਨੰਬਰ ਅੱਠ ਦੇ ਮੁਹੱਲਾ ਘੁਮਿਆਰਾਂ ਦੇ 36 ਸਾਲਾ ਵੀਰ ਚੰਦ ਦੀ ਸਮੱਗਰੀ ਸੁੱਟਣ ਸਮੇਂ ਪੈਰ ਤਿਲਕਣ ਨਾਲ ਨਹਿਰ ਵਿਚ ਡਿੱਗਣ ਨਾਲ ਮੌਤ ਹੋ ਗਈ। ਮਿ੍ਤਕ ਦੋ ਬੱਚੀਆਂ ਦਾ ਪਿਓ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਅਧਰੰਗ ਤੋਂ ਪੀੜਤ ਸੀ।

ਮਿ੍ਤਕ ਦੇ ਭਰਾ ਰਾਜ ਕੁਮਾਰ ਵੱਲੋਂ ਬਨੂੜ ਪੁਲਿਸ ਕੋਲ ਲਿਖਾਏ ਬਿਆਨਾਂ ਅਨੁਸਾਰ ਵੀਰ ਚੰਦ 2 ਮਾਰਚ ਨੂੰ ਇੱਥੋਂ ਆਟੋ ਲੈ ਕੇ ਗੰਡਾ ਖੇੜੀ ਨਹਿਰ ਵਿਖੇ ਸਮੱਗਰੀ ਸੁੱਟਣ ਗਿਆ ਸੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਜਾ ਕੇ ਪਤਾ ਲੱਗਾ ਕਿ ਇਕ ਵਿਅਕਤੀ ਪੈਰ ਤਿਲਕਣ ਨਾਲ ਨਹਿਰ ਵਿਚ ਡਿੱਗ ਗਿਆ ਹੈ।

ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਨੇ ਨਹਿਰ ਵਿਚ ਤੈਰਦੀ ਹੋਈ ਲਾਸ਼ ਨੂੰ ਕੱਿਢਆ। ਸ਼ਨਾਖ਼ਤ ਕਰਨ 'ਤੇ ਇਹ ਲਾਸ਼ ਵੀਰ ਚੰਦ ਦੀ ਨਿਕਲੀ। ਬਨੂੜ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮਿ੍ਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਅੱਜ ਪਰਿਵਾਰ ਦੇ ਹਵਾਲੇ ਕਰ ਦਿੱਤੀ।