ਕੇਵਲ ਸਿੰਘ, ਅਮਲੋਹ : ਨਜ਼ਦੀਕ ਪਿੰਡ ਰਾਏਪੁਰ ਚੋਬਦਾਰਾ ਵਿਖੇ ਪੁਰਾਣੇ ਮਕਾਨ ਨੂੰ ਢਾਹੁਣ ਸਮੇਂ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਫੱਟੜ ਹੋ ਗਏ। ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਦੇ ਸਰਪੰਚ ਗੁਰਪ੍ਰਰੀਤ ਸਿੰਘ ਗੁਰੀ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਸਲਾਣੇ ਦਾ ਵਸਨੀਕ ਮਲਕੀਤ ਸਿੰਘ ਆਪਣੇ ਨਾਲ ਜਸਨਪ੍ਰਰੀਤ ਸਿੰਘ, ਗੁਰਸਿਮਰਨ ਸਿੰਘ ਤੇ ਗੁਰਸੇਵਕ ਸਿੰਘ ਨੂੰ ਨਾਲ ਲੈ ਕੇ ਪਿੰਡ ਰਾਏਪੁਰ ਚੋਬਦਾਰਾ ਵਿਖੇ ਗਿਆ ਸੀ, ਜਦੋਂ ਪਿੰਡ ਚੋਬਦਾਰਾ ਵਿਖੇ ਨਿਰਭੈ ਸਿੰਘ ਦੇ ਪੁਰਾਣੇ ਮਕਾਨ ਨੂੰ ਢਾਹੁਣ ਲੱਗੇ ਤਾਂ ਉਸ ਸਮੇਂ ਡਾਟ ਡਿੱਗ ਗਈ, ਜਿਸ ਕਾਰਨ ਚਾਰੇ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਗੁਰਸਿਮਰਨ ਸਿੰਘ ਤੇ ਗੁਰਸੇਵਕ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਤੇ ਜਸਨਪ੍ਰਰੀਤ ਸਿੰਘ ਨੂੰ ਮਿ੍ਤਕ ਐਲਾਨ ਕਰ ਦਿੱਤਾ ਗਿਆ। ਚੌਥਾ ਵਿਅਕਤੀ ਮਲਕੀਤ ਸਿੰਘ ਸਿਵਲ ਹਸਪਤਾਲ ਅਮਲੋਹ ਵਿਖੇ ਜ਼ੇਰੇ ਇਲਾਜ ਹੈ।

ਦੱਸਣਾ ਬਣਦਾ ਹੈ ਕਿ ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਤੇ ਜਸਨਪ੍ਰਰੀਤ ਸਿੰਘ ਸਕੂਲ ਵਿਚ ਪੜ੍ਹਦੇ ਹਨ, ਜੋ ਅੱਜ ਪੇਪਰ ਦੇਣ ਤੋਂ ਬਾਅਦ ਪਿੰਡ ਰਾਏਪੁਰ ਚੋਬਦਾਰਾ ਵਿਖੇ ਪੁਰਾਣੇ ਮਕਾਨ ਨੂੰ ਢਾਹੁਣ ਲਈ ਮਲਕੀਤ ਸਿੰਘ ਦੇ ਨਾਲ ਗਏ ਸਨ।