ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
Publish Date:Sun, 16 Jun 2019 03:01 AM (IST)

ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਬੀਤੀ ਰਾਤ ਪਿੰਡ ਭੈਰੋਂਪੁਰ ਲਾਗੇ ਇਕ ਅਣਪਛਾਤੇ ਟਰੱਕ ਵਲੋਂ ਇਕ ਜੀਪ ਨੰੂ ਟੱਕਰ ਮਾਰਨ ਕਾਰਨ ਜੀਪ ਬੇਕਾਬੂ ਹੋ ਕੇ ਦਰੱਖਤ ਵਿਚ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਅਤੇ 2 ਨੌਜਵਾਨਾਂ ਦੇ ਜ਼ਖ਼ਮ ਹੋਣ ਦਾ ਸਮਾਚਾਰ ਹੈ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11:30 ਵਜੇ ਦਮਨ ਵੈਦ (19) ਵਾਸੀ ਹਮਾਂਯੂੰਪੁਰ ਸਰਹਿੰਦ, ਤੁਸ਼ਾਰ ਪੁੱਤਰ ਵਾਸੀ ਜੰਮੂ ਹਾਲ ਅਬਾਦ ਸਰਹਿੰਦ ਅਤੇ ਇੰਦਰਪ੍ਰਰੀਤ ਵਾਸੀ ਬੁੜੈਲ ਚੰਡੀਗੜ੍ਹ ਜੀਪ 'ਚ ਸਵਾਰ ਹੋ ਕੇ ਚੰਡੀਗੜ੍ਹ ਰੋਡ ਤੋਂ ਸਰਹਿੰਦ ਆ ਰਹੇ ਸੀ ਕਿ ਜਦੋਂ ਉਹ ਪਿੰਡ ਰਾਏਪੁਰ ਗੁੱਜਰਾਂ ਨੇੜੇ ਪੱਜੇ ਤਾਂ ਕਿ ਇਕ ਅਣਪਛਾਤੇ ਟਰੱਕ ਨੰੂ ਜੀਪ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਜੀਪ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਸੜਕ ਹਾਦਸੇ ਵਿਚ ਦਮਨ ਵੈਦ ਦੀ ਮੌਤ ਹੋ ਗਈ ਜਦਕਿ ਤੁਸ਼ਾਰ ਅਤੇ ਇੰਦਰਪ੍ਰਰੀਤ ਦੋਨੋਂ ਜ਼ਖ਼ਮੀ ਹੋ ਗਏ। ਦੋਨਾਂ ਨੰੂ ਸੋਹਾਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇੰਦਰਪ੍ਰਰੀਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਮਨ ਵੈਦ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
