ਪਟਿਆਲਾ : ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕੀਤੇ ਗਏ ਕਤਲ ਮਾਮਲੇ 'ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਅਜਮੇਰ ਸਿੰਘ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਅਜਮੇਰ ਸਿੰਘ ਇੰਚਾਰਜ ਸਪੈਸ਼ਲ ਸਕਿਉਰਟੀ ਸੈੱਲ ਵਜੋਂ ਵੀ ਡਿਊਟੀ ਨਿਭਾ ਰਿਹਾ ਸੀ। ਡੇਰਾ ਬਾਬਾ ਨਾਨਕ ਤੋਂ ਟੈਲੀਫੋਨ 'ਤੇ ਸ. ਰੰਧਾਵਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਰਡਰ ਦੀ ਡਿਊਟੀ ਨਿਭਾ ਰਹੇ ਮੇਜਰ ਸਿੰਘ ਅਤੇ ਅਮਨ ਗਿਰੀ ਨੂੰ ਵੀ ਮੁਅੱਤਲ ਕੀਤਾ ਹੈ।

ਰੰਧਾਵਾ ਨੇ ਦੱਸਿਆ ਕਿ ਪੋਸਕੋ ਸਕਿਊਰਿਟੀ ਵਲੋਂ ਤਾਇਨਾਤ ਲਾਲ ਸਿੰਘ ਸੰਤਰੀ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਹੈ ।

Posted By: Jagjit Singh