ਪੱਤਰ ਪੇ੍ਰਕ, ਖਮਾਣੋਂ : ਥਾਣਾ ਖਮਾਣੋਂ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਅਫੀਮ ਤੇ ਡੋਡਿਆਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਈਜੀ ਦਫ਼ਤਰ ਲੁਧਿਆਣਾ ਵਿਖੇ ਬਤੌਰ ਸਿਪਾਹੀ ਤਾਇਨਾਤ ਹੈ, ਜਿਸ ਨੂੰ ਖਮਾਣੋਂ ਦੇ ਇਕ ਢਾਬੇ ਤੋਂ 1 ਕਿੱਲੋ ਅਫੀਮ ਅਤੇ 7 ਕਿੱਲੋ ਡੋਡਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ। ਉਸ ਦੀ ਪਛਾਣ ਨਵਜੋਤ ਸਿੰਘ ਪਿੰਡ ਬਲਾਲਾ ਥਾਣਾ ਸਮਰਾਲਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।