ਪੱਤਰ ਪੇ੍ਰਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਏ ਕਲਾਸ ਅਧਿਕਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਰ ਕੇ ਰੱਖੜੀ ਦਾ ਤਿਉਹਾਰ ਫਿੱਕਾ ਰਹਿ ਗਿਆ ਹੈ। ਤਨਖਾਹਾਂ ਦੀ ਮੰਗ ਕਰਦਿਆਂ ਅੱਜ ਏ ਕਲਾਸ ਐਸੋਸੀਏਸ਼ਨ ਵੱਲੋਂ ਵਿੱਤ ਅਧਿਕਾਰੀ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਬੀ ਤੇ ਸੀ ਕਲਾਸ ਮੁਲਾਜ਼ਮਾਂ ਦੀ ਤਨਖਾਹ ਖਾਤਿਆਂ 'ਚ ਪਾ ਦਿੱਤੀ ਗਈ ਹੈ। ਬਾਕੀ ਮੁਲਾਜ਼ਮਾਂ ਨੂੰ ਰੱਖੜੀ ਤੋਂ ਪਹਿਲਾਂ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਬੱੁਧਵਾਰ ਦੁਪਹਿਰ ਤਕ ਤਨਖਾਹ ਨਹੀਂ ਦਿੱਤੀ ਗਈ ਹੈ। ਇਸ ਤੋਂ ਭੜਕੇ 'ੳ' ਵਰਗ ਵੱਲੋਂ ਅੱਜ ਰੋਸ ਧਰਨਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦੋ ਮਹੀਨਿਆਂ ਦੀ ਤਨਖਾਹ ਬਕਾਇਆ ਹੈ, ਘਰ ਦੇ ਆਮ ਖਰਚੇ ਵੀ ਕਰਜ਼ਾ ਚੁੱਕ ਕੇ ਕਰਨੇ ਪੈ ਰਹੇ ਹਨ। ਹੁਣ ਰੱਖੜੀ ਦਾ ਤਿਉਹਾਰ ਹੈ ਪਰ ਤਨਖਾਹ ਨਹੀਂ ਮਿਲੀ ਹੈ, ਜਿਸ ਕਰਕੇ ਹੋਰ ਵੀ ਅੌਖਾ ਹੋ ਗਿਆ ਹੈ।