ਹਰਿੰਦਰ ਸ਼ਾਰਦਾ, ਪਟਿਆਲਾ

ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ, ਐਨਿਸਲਰੀ ਤੇ ਦਰਜ਼ਾ ਚਾਰ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਭਾਂਡੇ ਖੜਕਾ ਕੇ ਰੋਸ ਪ੍ਦਰਸ਼ਨ ਕੀਤਾ। ਇਸ ਦੌਰਾਨ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਥੇ ਹੀ ਪਿਛਲੇ ਗਿਆਰਾਂ ਦਿਨਾਂ ਤੋਂ ਐਮਐਸ ਦੀ ਛੱਤ 'ਤੇ ਭੁੱਖ-ਹੜ੍ਹਤਾਲ 'ਤੇ ਬੈਠੀ ਨਰਸਿੰਗ ਪ੍ਧਾਨ ਕਰਮਜੀਤ ਕੌਰ ਅੌਲਖ਼ ਅਤੇ ਬਲਜੀਤ ਕੌਰ ਖਾਲਸਾ ਵਲੋਂ ਲਾਇਆ ਧਰਨਾ ਜਾਰੀ ਰਿਹਾ। ਇਸ ਦੇ ਨਾਲ ਹੀ ਚੌਥੇ ਦਿਨ ਵੀ ਕਰਮਚਾਰੀਆਂ ਵਲੋਂ ਓਪੀਡੀ ਤੇ ਅਪ੍ਰੇਸ਼ਨ ਥੀਏਟਰ ਦੇ ਬਾਹਰ ਲਾਈਆਂ ਲੱਕੜ ਦੀਆਂ ਫੱਟੀਆਂ ਨਹੀਂ ਉਤਰ ਸਕੀਆ। ਇਸ ਦੌਰਾਨ ਰੋਸ ਪ੍ਦਰਸ਼ਨ ਕਰ ਰਹੇ ਨਰਸਿੰਗ ਆਗੂ ਮਨਪ੍ਰੀਤ ਕੌਰ, ਸੰਦੀਪ ਕੌਰ, ਰਾਜਨ ਪੁਰੀ, ਰਾਜੇਸ਼ ਕੁਮਾਰ ਆਦਿ ਨੇ ਦੱÎਸਿਆ ਕਿ ਉਹ ਪਿਛਲੇ 12 ਦਿਨਾਂ ਤੋਂ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪ੍ੰਤੂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਪੱਕੇ ਕਰਨ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ ਹੈ। ਜੇਕਰ ਉਹ ਇਸ ਸਬੰਧੀ ਪ੍ਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਦੇ ਹਨ। ਸਿਰਫ਼ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪ੍ਪੋਜ਼ਲ ਤਿਆਰ ਕਰ ਲਿਆ ਗਿਆ ਹੈ। ਮੈਡੀਕਲ ਸਿੱਖਿਆ ਸਕੱਤਰ ਦੇ ਹਸਤਾਖ਼ਰ ਨਾ ਹੋਣ ਕਰਕੇ ਕੁੱਝ ਸਮੇਂ ਲਈ ਉਨ੍ਹਾਂ ਦੀ ਮੰਗ ਜਲਦ ਤੋਂ ਜਲਦ ਤੋਂ ਜਲਦ ਲਾਗੂ ਹੋ ਜਾਵੇਗੀ। ਪ੍ੰਤੂ ਹਾਲੇ ਤੱਕ ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਲਈ ਕੋਈ ਵੀ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਜੇਕਰ 18 ਫ਼ਰਵਰੀ ਤੱਕ ਕਰਮਚਾਰੀਆਂ ਦੀ ਮੰਗ ਲਾਗੂ ਨਾ ਹੋਈ ਤਾਂ ਛੱਤ 'ਤੇ ਬੈਠੀਆਂ ਨਰਸਾਂ ਵਲੋਂ ਛਾਲ ਮਾਰ ਦਿੱਤੀ ਜਾਵੇਗੀ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।