ਪੱਤਰ ਪ੍ਰਰੇਰਕ, ਦੇਵੀਗੜ੍ਹ

ਨੰਬਰਦਾਰ ਯੂਨੀਅਨ ਦੀ ਜ਼ਰੂਰੀ ਮੀਟਿੰਗ ਦੁਧਨਸਾਧਾਂ ਵਿਖੇ ਪ੍ਰਧਾਨ ਕਰਮਜੀਤ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨੰਬਰਦਾਰ ਭਾਈਚਾਰੇ ਨੂੰ ਪੇਸ਼ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਮਾਨ ਸਿੰਘ ਅਲੀਪੁਰ ਨੂੰ ਜਿਲਾ ਪ੍ਰਰੀਸ਼ਦ ਦਾ ਚੇਅਰਮੈਨ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾਨ ਸਿੰਘ ਅਲੀਪੁਰ ਨੇ ਕਿਹਾ ਕਿ ਨੰਬਰਦਾਰ ਭਾਈਚਾਰਾ ਪਿੰਡਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਭਾਈਚਾਰੇ ਦੀਆਂ ਜੱਦੀ ਪੁਸ਼ਤੀ ਪਰਿਵਾਰ ਨੂੰ ਨੰਬਰਦਾਰੀ ਦੇਣ ਅਤੇ ਹੋਰ ਮਸਲਿਆਂ ਨੂੰ ਹੱਲ ਕਰਵਾੳਣ ਲਈ ਸਰਕਾਰ ਤੀਕ ਪਹੁੰਚ ਕਰਨਗੇ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਤਹਿਸੀਲ ਅਤੇ ਜ਼ਿਲ੍ਹੇ ਵਿਚ ਨੰਬਰਦਾਰਾਂ ਦੇ ਬੈਠਣ ਲਈ ਕਮਰਿਆਂ ਦਾ ਪ੍ਰਬੰਧ ਕਰਨ ਤੇ ਹੋਰ ਮੰਗਾਂ ਮਨਵਾਉਣ ਲਈ ਵਫ਼ਦ ਡੀਸੀ ਪਟਿਆਲਾ ਨੂੰ ਮਿੱਲ ਚੁੱਕਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਪੂੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰਮੇਲ ਸਿੰਘ ਫਰੀਦਪੁਰ, ਹਰਪਾਲ ਸਿੰਘ ਰੱਤਾਖੇੜਾਂ, ਸੁਖਦੇਵ ਸਿੰਘ ਹਸਨਪੁਰ, ਬਲਦੇਵ ਸਿੰਘ ਭੰਬੂਆਂ, ਅਮਰਜੀਤ ਸਿੰਘ ਲੇਹਲਾਂ, ਗੁਰਚਰਨ ਸਿੰਘ, ਵਿਜੇ ਕੁਮਾਰ, ਗੁਰਦੀਪ ਸਿੰਘ, ਰਮੇਸ਼ ਲਾਂਬਾ, ਰਿਸ਼ੀਪਾਲ ਰੱਤਾਖੇੜਾ, ਕਮਲੇਸ਼ ਕੁਮਾਰ ਆਦਿ ਹਾਜ਼ਰ ਸਨ।