ਅਸ਼ਵਿੰਦਰ ਸਿੰਘ,ਬਨੂੜ : ਹਲਕਾ ਰਾਜਪੁਰਾ ਦੇ ਪਿੰਡਾ ਨੂੰ ਵਿਕਾਸ ਪੱਖੋਂ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਜਿਸ ਲਈ ਨਵੀਂਆਂ ਬਣੀਆਂ ਪੰਚਾਇਤਾ ਨੂੰ ਵਿਕਾਸ ਕਾਰਜਾ ਲਈ ਸੂਬਾ ਸਰਕਾਰ ਵੱਲੋਂ ਜਲਦ ਗ੫ਾਂਟਾ ਦੇ ਗੱਫੇ ਵੰਡੇ ਜਾ ਰਹੇ ਹਨ। ਇਨਾਂ ਵਿਚਾਰਾ ਦਾ ਪ੫ਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਦੇ ਪਿੰਡ ਕਰਾਲਾ ਅਤੇ ਮਿਠਆੜਾ ਵਿਖੇ ਨਵੀਆਂ ਬਣੀਆਂ ਪੰਚਾਇਤਾ ਵੱਲੋਂ ਹਲਕਾ ਵਿਧਾਇਕ ਦੇ ਰੱਖੇ ਸਨਮਾਨ ਸਮਾਰੋਹ ਦੋਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੫ਗਟਾਏ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਰਾਜਪੁਰਾ ਹਲਕੇ ਨੂੰ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣ ਲਈ ਉਹ ਬਚਨਬੱਧ ਹਨ ਜਿਸ ਦੇ ਚਲਦੇ ਹਲਕੇ ਵਿਚ ਪੂਰੇ ਜੋਰਾ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਦਿਨੀ ਬਨੂੜ ਸ਼ਹਿਰ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾ ਦੀ ਸ਼ੁਰੂਆਤ ਕੀਤੀ ਗਈ। ਉਨਾਂ ਕਿਹਾ ਕਿ ਨਵੀਆਂ ਬਣੀਆਂ ਪੰਚਾਇਤਾ ਨੂੰ ਪਿੰਡਾ ਦੇ ਅਧੂਰੇ ਪਏ ਵਿਕਾਸ ਕਾਰਜ ਕਰਵਾਉਣ ਲਈ ਜਲਦ ਸੂਬਾ ਸਰਕਾਰ ਵੱਲੋਂ ਗ੫ਾਂਟਾ ਮੁਹਇਆ ਕਰਵਾਈਆਂ ਜਾ ਰਹੀਆ ਹਨ। ਇਸ ਮੌਕੇ ਉਨਾਂ ਨੇ ਮੁੱਖ ਮਾਰਗ ਤੇ ਵਿਰਾਨ ਪਏ ਪਿੰਡ ਦੇ ਖੇਡ ਸਟੇਡੀਅਮ ਦੀ ਉਸਾਰੀ ਲਈ ਜਲਦ 20 ਲੱਖ ਰੁਪਏ ਦੀ ਗ੫ਾਂਟ ਮਹਇਆਂ ਕਰਵਾਉਣ ਦਾ ਐਲਾਨ ਕੀਤਾ। ਕੰਬੋਜ ਨੇ ਕਾਂਗਰਸੀ ਵਰਕਰਾ ਨੂੰ ਕਿਹਾ ਕਿ ਲੋਕ ਸਭਾ ਚੋਣਾ ਦਾ ਬਹੁਤ ਜਲਦ ਐਲਾਨ ਹੋਣ ਵਾਲਾ ਹੈ ਇਸ ਲਈ ਉਹ ਅੱਜ ਤੋਂ ਹੀ ਆਪਣੇ ਪੱਧਰ ਉੱਤੇ ਲੋਕਾ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦੇਣ ਅਤੇ ਘਰ ਘਰ ਜਾ ਕੇ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾ ਸਬੰਧੀ ਜਾਣੂ ਕਰਵਾਉਣ। ਇਸ ਮੌਕੇ ਪਿੰਡ ਕਰਾਲਾ ਦੇ ਸਰਪੰਚ ਗੁਰਦੀਪ ਸਿੰਘ ਅਤੇ ਮਿਠਆੜਾ ਦੇ ਸਰਪੰਚ ਰਜਿੰਦਰ ਸਿੰਘ ਰਾਜੂ ਅਤੇ ਸਮੂਹ ਪੰਚਾਇਤ ਵੱਲੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਪੁਰਾ ਦਿਹਾਤੀ ਦੇ ਪ੫ਧਾਨ ਨੈਬ ਸਿੰਘ ਮਨੌਲੀ ਸੂਰਤ, ਸ਼ਹਿਰੀ ਕਾਂਗਰਸ ਪ੫ਧਾਨ ਕੁਲਵਿੰਦਰ ਸਿੰਘ ਭੋਲਾ, ਜਸਪਾਲ ਸਿੰਘ ਮਿਠਆੜਾ, ਦਰਸ਼ਨ ਸਿੰਘ ਕਰਾਲਾ, ਚੇਅਰਮੈਂਨ ਅਵਤਾਰ ਸਿੰਘ ਬਬਲਾ, ਟਰੱਕ ਯੂਨੀਅਨ ਦੇ ਪ੫ਧਾਨ ਸੋਨੀ ਸੰਧੂ, ਪੰਚ ਹਰਚੰਦ ਸਿੰਘ ਅਮਨਦੀਪ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਕੌਰ, ਰਣਜੀਤ ਕੌਰ, ਰਣਵੀਰ ਕੌਰ, ਗੁਰਦੀਪ ਸਿੰਘ, ਮਹਿਮਾ ਸਿੰਘ, ਸੁਖਵਿੰਦਰ ਕੌਰ, ਗੁਰਚਰਨਜੀਤ ਸਿੰਘ ਮੌਜੂਦ ਸਨ।