ਹਰਿੰਦਰ ਸ਼ਾਰਦਾ, ਪਟਿਆਲਾ

ਜੇਕਰ ਰਜਿੰਦਰਾ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਹੋਣ ਤਾਂ ਆਪਣੀ ਦਵਾਈ ਆਪਣੇ ਨਾਲ ਜ਼ਰੂਰ ਲੈ ਕੇ ਜਾਓ। ਆਈਸੀਯੂ ਵਿਚ ਦਵਾਈ ਦੀ ਉਪਲਬੱਧਤਾ ਨਾ ਹੋਣ ਕਰਕੇ ਤੁਹਾਨੂੰ ਭੱਜਣਾ ਵੀ ਪੈ ਸਕਦਾ ਹੈ। ਹਲਾਤ ਤਾਂ ਇਹ ਹਨ ਕਿ ਹਰ ਸਰਕਾਰੀ ਹਸਪਤਾਲ ਦੇ ਆਈਸੀਯੂ ਵਿਚ ਡਾਕਟਰਾਂ ਵਲੋਂ ਜੇ ਕਿਤੇ ਦਵਾਈ ਦੇ ਵੀ ਦਿੱਤੀ ਜਾਂਦੀ ਹੈ ਤਾਂ ਬਾਅਦ ਵਿਚ ਮਰੀਜ਼ ਤੋਂ ਇਹੀ ਦਵਾਈ ਮੁੱਲ ਦੀ ਮੰਗਵਾ ਵੀ ਲਈ ਜਾਂਦੀ ਹੈ।ਇਸੇ ਮਸਲੇ ਨੂੰ ਲੈ ਕੇ ਬੀਤੀ ਰਾਤ ਹਸਪਤਾਲ ਵਿਚ ਹੰਗਾਮਾਂ ਹੋ ਗਿਆ।ਪੀੜ੍ਹਤ ਪਰਿਵਾਰ ਨੇ ਕਿਹਾ ਇੱਕ ਪਾਸੇ ਮਰੀਜ਼ ਮਰਨ ਵਾਲੀ ਤਦਾਤ ਤੇ ਪਿਆ ਹੈ।ਉਥੇ ਹੀ ਦੂਸਰੇ ਪਾਸੇ ਹਸਪਤਾਲ ਕਰਮਚਾਰੀਆਂ ਵਲੋਂ ਵਰਤੋਂ ਕੀਤੇ ਗਏ ਸਮਾਨ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮਰੀਜ਼ ਰਾਮਬਹਾਦੁਰ ਬਹਾਦਰਗੜ੍ਹ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਪ੍ਰਤੂ ਉਕਤ ਮਰੀਜ਼ ਦੀ ਹਾਲਤ ਵਿਗੜਦੀ ਜਾ ਰਹੀ ਸੀ ਚੱਲੀ ਗੲ। ਇਸ ਲਈ ਪੀੜ੍ਹਤ ਮਰੀਜ਼ ਨੂੰ ਹਸਪਤਾਲ ਦੀ ਆਈਸੀਯੂ ਵਿਚ ਭਰਤੀ ਕਰਨਾ ਪਿਆ ਸੀ। ਹੈਰਾਨੀ ਦੀ ਗੱਲ ਤਦ ਹੋਈ ਜਦੋਂ ਉਨ੍ਹਾਂ ਦੀ ਮੌਤ ਹੋਣ ਦੇ ਬਾਅਦ ਆਈਸੀਯੂ ਦੇ ਡਾਕਟਰਾਂ ਨੇ ਵਰਤੋਂ ਕੀਤੇ ਸਮਾਨ ਦੀ ਮੰਗ ਕਰ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੀ ਪਤਨੀ ਸਰੋਜ਼ ਰਾਣੀ ਕਿਹਾ ਕਿ ਆਈਸੀਯੂ ਵਿਚ ਇਲਾਜ ਲਈ ਉਨ੍ਹਾਂ ਦੇ ਪਤੀ ਦੇ ਸ਼ਰੀਰ ਵਿਚ ਲਗਾਇਆ ਸੀ, ਉਸ ਸਮਾਨ ਦੀ ਕਰਮਚਾਰੀਆਂ ਨੇ ਬਾਜ਼ਾਰ ਤੋਂ ਖ਼ਰੀਦ ਕੇ ਲੈ ਕੇ ਆਉਣ ਦੀ ਮੰਗ ਕੀਤੀ ਗਈ ਤਾਂਕਿ ਉਹ ਅਗਲੇ ਮਰੀਜ਼ ਦੇ ਇਲਾਜ ਲਈ ਪ੍ਰਯੋਗ ਕਰ ਸਕਣ। ਜੇਕਰ ਦੇਖਿਆ ਜਾਵੇ ਤਾਂ ਸਰਕਾਰ ਵਲੋਂ ਮਰੀਜ਼ਾਂ ਦੀ ਸੁਵਿਧਾ ਲਈ ਕੋਈ ਦਵਾਈ ਮੁਹੱਇਆ ਨਹੀਂ ਕਰਵਾਈ ਜਾ ਰਹੀ ਹੈ ਤੇ ਮਰੀਜ਼ ਦੇ ਇਲਾਜ਼ ਲਈ ਵੀ ਸਮਾਨ ਉਪਲੱਬਧ ਨਹੀਂ ਹੈ।

------

ਹਸਪਤਾਲ ਦੇ ਅਧਿਕਾਰੀ ਨਿਭਾਉਣ ਜ਼ਿੰਮੇਵਾਰੀ : ਗੁਪਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਹਿੰਦੁਸਤਾਨ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਜਿੰਮੇਂਵਾਰੀ ਨਿਭਾਉਣੀ ਚਾਹੀਦੀ ਹੈ।ਜੇ ਕੋਈ ਮਰੀਜ਼ ਆਉਂਦਾ ਵੀ ਹੈ ਤਾਂ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ ਕਿ ਉਸ ਨੂੰ ਦਵਾਈ ਉਪਲਬੱਧ ਕਰਾਉਣ।ਇੱਕ ਪਾਸੇ ਵਾਰਸ ਆਪਣੇ ਮਰੀਜ਼ ਨੂੰ ਸਾਂਭਣ ਜਾਂ ਹਸਪਤਾਲ ਵਿਚ ਸਮਾਨ ਆਪ ਮੁਹੱਇਆ ਕਰਾਉਣ। ਇਸ ਲਈ ਅਧਿਕਾਰੀਆਂ ਦਾ ਆਪਣਾ ਮੁੱਢਲਾ ਫ਼ਰਜ਼ ਹੈ ਕਿ ਉਹ ਸਮਾਨ ਲਈ ਸਿਹਤ ਵਿਭਾਗ ਨੂੰ ਚਿੱਠੀ ਲਿਖ ਕੇ ਭੇਜਣ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

-------

ਕਿ ਕਹਿੰਦੇ ਹਨ ਮੈਡੀਕਲ ਸੁਪਰਡੈਂਟ ਡਾ. ਸਿੰਗਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਉਹ ਛੁੱਟੀਆਂ ਤੇ ਹਨ। ਇਸ ਲਈ ਹਸਪਤਾਲ ਦੇ ਕਾਰਜ਼ਕਾਰੀ ਮੈਡੀਕਲ ਸੁਪਰਡੈਂਟ ਦਾ ਭਾਰ ਡਾ.ਅਸ਼ਵਨੀ ਕੁਮਾਰ ਦੇਖ਼ ਰਹੇ ਹਨ। ਜਿਥੋਂ ਤੱਕ ਮਰੀਜ਼ ਤੋਂ ਸਮਾਨ ਦੀ ਮੰਗ ਦਾ ਸਵਾਲ ਹੈ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਆਈਸੀਯੂ ਵਿਚ ਸਮਾਨ ਲਈ ਉਨ੍ਹਾਂ ਵਲੋਂ ਡਾਈਰੈਕਟਰ ਮੈਡੀਕਲ ਡਾ.ਸਤੀਸ਼ ਚੰਦਰਾ ਨੂੰ ਐਮਰਜੈਂਸੀ ਡਰੱਗ ਲਿਸਟ ਲਈ ਮੰਗ ਭੇਜ ਚੁੱਕੇ ਹਨ ਤਾਂਕਿ ਕਿਸੇ ਵੀ ਮਰੀਜ਼ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਹਸਪਤਾਲ ਵਲੋਂ ਐਮਰਜੈਂਸੀ ਵਾਲੇ ਮਰੀਜ਼ ਲਈ ਪਿਆ ਸਮਾਨ ਵਰਤਿਆ ਜਾਂਦਾ ਹੈ ਤੇ ਮਰੀਜ਼ ਦੇ ਪਰਿਵਾਰ ਤੋਂ ਸਮਾਨ ਸਟਾਕ ਵਿਚ ਰੱਖ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਕਾਰਜ਼ਕਾਰੀ ਐਮਐਸ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਰੀਜ਼ ਦੇ ਪਰਿਵਾਰ ਵਲੋਂ ਕੋਈ ਸ਼ਿਕਾਇਤ ਨਹੀਂ ਪੁੱਜੀ ਹੈ।