ਹਰਿੰਦਰ ਸ਼ਾਰਦਾ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨਗੀ ਦੇ ਅਹੁਦੇ ਤੇ ਡਾ. ਨਿਸ਼ਾਨ ਸਿੰਘ ਦਿਓਲ ਜੇਤੂ ਰਹੇ।ਦੇਰ ਸ਼ਾਮ ਨੂੰ ਵੋਟਾਂ ਦੀ ਗਿਣਤੀ ਦੌਰਾਨ ਬਰਾੜ ਗਰੁੱਪ ਦੇ ਡਾ. ਨਿਸ਼ਾਨ ਸਿੰਘ ਦੇ ਹੱਕ 'ਚ 294 ਤੇ ਵਰਿੰਦਰ ਕੌਸ਼ਿਕ ਦੇ ਹੱਕ 'ਚ 174 ਵੋਟਾਂ ਪਈਆਂ ਜਦੋਂਕਿ ਤੀਸਰੇ ਅਹੁਦੇ ਦੇ ਉਮੀਦਵਾਰ ਪੰਕਜ਼ ਮਹਿੰਦਰੂ ਦੇ ਹੱਕ 'ਚ 28 ਵੋਟਾਂ ਪਈਆਂ।ਇਸ ਦੇ ਨਾਲ ਹੀ ਜੁਆਇੰਟ ਸਕੱਤਰ ਦੇ ਅਹੁਦੇ ਤੇ ਬਲਰਾਜ ਸਿੰਘ ਬਰਾੜ ਤੇ ਸਕੱਤਰ ਦੇ ਅਹੁਦੇ ਅਵਨੀਤ ਪਾਲ ਸਿੰਘ ਜੇਤੂ ਰਹੇ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਡਾਕਟਰ ਪੰਕਜ ਮਹਿੰਦਰੂ, ਬਰਾੜ ਗਰੁੱਪ ਤੋਂ ਡਾ ਵਰਿੰਦਰ ਕੌਸ਼ਿਕ ਤੇ ਵਿਰਕ ਗਰੁੱਪ ਤੋਂ ਨਿਸ਼ਾਨ ਸਿੰਘ ਦਿਓਲ ਉਮੀਦਵਾਰ ਤੇ ਤੌਰ ਤੇ ਖੜੇ ਹੋਏ ਸਨ। ਇਸ ਨਾਲ ਹੀ ਡਾ. ਮਹਿੰਦਰੂ ਵਲੋਂ ਮੈਂਬਰ ਦੇ ਅਹੁਦੇ ਲਈ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ। ਉਮੀਦਵਾਰਾਂ ਵਿੱਚ ਭਾਰੀ ਮੁਕਾਬਲਾ ਵੇਖਣ ਨੂੰ ਮਿਲਿਆ। ਜਿਸ ਦੇ ਨਤੀਜੇ ਦੇਰ ਸ਼ਾਮ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਗਏ।ਦੇਰ ਸ਼ਾਮ ਨੂੰ ਐਲਾਨੇ ਨਤੀਤਿਜਆਂ 'ਚ ਪ੍ਰਰੋਗਰੈਸਿਵ ਟੀਚਰ ਅਲਾਇੰਸ ਦੇ ਨਿਸ਼ਾਨ ਸਿੰਘ ਦਿਓਲ ਪ੍ਰਧਾਨ, ਉਪ ਪ੍ਰਧਾਨ ਮਨਿੰਦਰ ਸਿੰਘ, ਸਕੱਤਰ ਅਵਨੀਤਪਾਲ ਸਿੰਘ ਤੇ ਸੰਯੁਕਤ ਸਕੱਤਰ ਤੇ ਖਜ਼ਾਨਚੀ ਦੇ ਅਹੁਦੇ ਲਈ ਬਲਰਾਜ ਸਿੰਘ ਬਰਾੜ ਨੇ ਉਮੀਦਵਾਰ ਜੇਤੂ ਰਹੇ।ਜਦੋੋਂਕਿ ਮੈਂਬਰ ਦੇ ਅਹੁਦੇ ਤੇ ਡਾ ਪਰਮਵੀਰ ਸਿੰਘ, ਡਾ ਖ਼ੁਸ਼ਦੀਪ ਗੋਇਲ, ਡਾ ਰਜਿੰਦਰ ਸਿੰਘ, ਡਾ ਪ੍ਰਨੀਤ ਕੌਰ, ਡਾ ਅਸ਼ੋਕ ਕੁਮਾਰ ਬਠਲਾ ਹਨ। ਇਸ ਦੇ ਨਾਲ ਹੀ ਟੀਚਰ ਯੂਨਾਈਟਿਡ ਫਰੰਟ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਵਰਿੰਦਰ ਕੌਸ਼ਿਕ, ਵਾਈਸ ਪ੍ਰਧਾਨ ਗੁਰਜੀਤ ਸਿੰਘ ਭੱਠਲ,ਸਕੱਤਰ ਗੁਰਨਾਮ ਸਿੰਘ ਵਿਰਕ, ਜੁਆਇੰਟ ਸਕੱਤਰ ਲਾਲ ਚੰਦ, ਐਕਜ਼ੀਕਿਊਟਿਵ ਮੈਂਬਰ ਡਾ ਵਿਕਾਸ ਰਾਣਾ, ਡਾ ਕਮਲਪ੍ਰਰੀਤ ਅਟਵਾਲ, ਡਾ ਲਖਵੀਰ ਸਿੰਘ ਤੇ ਡਾ. ਇੰਦਰਾ ਬਾਲੀ ਨੇ ਚੋਣ ਲੜੀ। ਇਸ ਦੌਰਾਨ ਈਫ਼ਾ ਗਰੁੱਪ ਦੇ ਗੁਰਜੀਤ ਸਿੰਘ ਗੋਪਾਲਪੁਰੀ ਨੇ ਜੇਤੂ ਗਰੁੱਪ ਨੂੰ ਵਧਾਈ ਦਿੱਤੀ ਤੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾ ਦਿੱਤੀ।