ਐੱਚਐੱਸ ਸੈਣੀ, ਰਾਜਪੁਰਾ : ਪਟੇਲ ਕਾਲਜ 'ਚ ਦਸ ਰੋਜ਼ਾ ਵਰਕਸ਼ਾਪ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਚੱਲ ਰਹੇ ਅਭਿਆਨ ਦੇ ਤਹਿਤ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਪੋ੍. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਹਰਪ੍ਰਰੀਤ ਸਿੰਘ ਨੇ ਕਾਲਜ ਮੈਨੇਜਮੇਂਟ, ਡਾ. ਸੁਖਬੀਰ ਸਿੰਘ ਥਿੰਦ, ਡਾਇਰੈਕਟਰ ਪੀਐੱਮਐੱਮ ਸੋਸਾਇਟੀ, ਪਿੰ੍ਸੀਪਲ ਡਾ. ਸੁਰੇਸ਼ ਕੁਮਾਰ ਦੀ ਰਹਿਨੁਮਾਈ ਹੇਠ ਦਸ ਰੋਜ਼ਾ ਯੋਗਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦੇ ਉਦਘਾਟਨੀ ਸਮਾਰੋਹ ਸਮੇਂ ਉਚੇਚੇ ਤੌਰ ਤੇ ਆਰਟ ਆਫ਼ ਲਿਵਿੰਗ ਟੀਚਰ ਸੁਨੀਲ ਗੰਭੀਰ ਤੇ ਅੰਜਨਾ ਗੰਭੀਰ ਨੇ ਸ਼ਿਰਕਤ ਕਰਕੇ ਪਵਿੱਤਰ ਜੋਤੀ ਜਲਾ ਕੇ ਪੋ੍ਗਰਾਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਯੋਗ ਸਾਧਨਾਂ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਕਰਵਾ ਕੇ ਆਪਣੇ ਆਪ ਦੀ ਪਹਿਚਾਣ ਕਰਨ ਬਾਰੇ ਜਾਣਕਾਰੀ ਦਿੱਤੀ। ਪਿੰ੍ਸੀਪਲ ਡਾ. ਸੁਰੇਸ਼ ਕੁਮਾਰ ਵੱਲੋਂ ਕਾਲਜ ਮੈਨੇਜਮੇਂਟ, ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ, ਸਟਾਫ ਅਤੇ ਵਿਦਿਆਰਥੀਆਂ ਦੀ ਤਰਫੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਪੋ੍. ਰਾਜੀਵ ਬਾਹੀਆ, ਡਾ. ਜੈਦੀਪ ਸਿੰਘ ਕਾਮਰਸ ਵਿਭਾਗ, ਡਾ. ਅਰੁਨ ਜੈਨ ਕੰਪਿਊਟਰ ਸਾਇੰਸ, ਡਾ. ਮਨਦੀਪ ਸਿੰਘ, ਡਾ. ਮਨਿੰਦਰ ਕੌਰ, ਪੋ੍. ਮਨਦੀਪ ਕੌਰ,ਪੋ੍. ਸਤਵਿੰਦਰ ਕੌਰ ਪੰਜਾਬੀ ਵਿਭਾਗ, ਡਾ. ਗੁਰਜਿੰਦਰ ਸਿੰਘ,ਡਾ. ਦੀਪਿਕਾ ਸ਼ਾਰਦਾ ਅਤੇ ਮੀਡੀਆ ਵਿਭਾਗ ਦੇ ਮੁਖੀ ਬਲਜਿੰਦਰ ਸਿੰਘ ਗਿੱਲ ਹਾਜ਼ਰ ਸਨ।