ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਨਿੱਜੀ ਹਸਪਤਾਲਾ 'ਚ ਟੀਬੀ ਦੇ ਮਰੀਜ਼ਾਂ ਦੀ ਨੋਟੀਫਿਕੇਸ਼ਨ ਦੇ ਕੰਮ ਦੀ ਦੇਖ-ਰੇਖ ਕਰਨ ਲਈ ਬਣਾਈ ਪ੍ਰਰਾਈਵੇਟ ਪੋ੍ਵਾਈਡਰ ਸਪਾਟ ਏਜੰਸੀ ਦੇ ਕੰਮ ਦਾ ਰੀਵਿਓ ਕਰਨ ਲਈ ਸਟੇਟ ਟੀਬੀ ਸੈੱਲ ਚੰਡੀਗੜ੍ਹ ਤੋਂ ਡਾ. ਕਿਰਨ ਛਾਬੜਾ, ਡਾ. ਪੂਜਾ ਕਪੂਰ ਤੇ ਪ੍ਰਰਾਈਵੇਟ ਪੋ੍ਵਾਈਡਰ ਸਪਾਟ ਏਜੰਸੀ ਦੇ ਪ੍ਰਰਾਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਵੱਲੋਂ ਸਿਵਲ ਸਰਜਨ ਡਾ. ਪਿੰ੍ਸ ਸੋਢੀ ਤੇ ਟੀਬੀ ਪੋ੍ਗਰਾਮ ਦੇ ਨੋਡਲ ਅਫਸਰ ਡਾ. ਗੁਰਪ੍ਰਰੀਤ ਸਿੰਘ ਨਾਗਰਾ ਨਾਲ ਮੀਟਿੰਗ ਕੀਤੀ ਗਈ।

ਟੀਮ ਮੈਂਬਰਾਂ ਵੱਲੋਂ ਸਿਵਲ ਸਰਜਨ ਤੇ ਨੋਡਲ ਅਫਸਰ ਨੂੰ ਪਟਿਆਲਾ ਜ਼ਿਲ੍ਹੇ 'ਚ ਨਿੱਜੀ ਹਸਪਤਾਲਾਂ ਵੱਲੋਂ ਟੀਬੀ ਦੀ ਨੋਟੀਫਿਕੇਸ਼ਨ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨਾਂ੍ਹ ਦੱਸਿਆ ਜ਼ਿਲ੍ਹਾ ਪਟਿਆਲਾ 'ਚ ਪ੍ਰਰਾਈਵੇਟ ਪੋ੍ਵਾਈਡਰ ਸਪਾਟ ਏਜੰਸੀ ਵਲੋਂ 379 ਪ੍ਰਰਾਈਵੇਟ ਡਾਕਟਰਜ਼, ਲੈਬਾਟਰੀਆਂ ਅਤੇ ਕੈਮਿਸਟਾਂ ਨੂੰ ਮੈਪ ਕੀਤਾ ਗਿਆ ਹੈ। ਇਸ 'ਚ 238 ਨੂੰ ਰਜਿਸਟਰ ਕੀਤਾ ਗਿਆ ਹੈ ਤੇ ਇਨਾਂ੍ਹ 'ਚੋਂ 147 ਐਕਟਿਵ ਹਨ, ਜੋ ਕਿ ਟੀਬੀ ਦੀ ਨੋਟੀਫਿਕੇਸ਼ਨ ਕਰ ਰਹੇ ਹਨ ਜਦ ਕਿ 91 ਨਹੀ ਕਰ ਰਹੇ। ਇਸ ਨਾਲ ਪੰਜਾਬ ਸਰਕਾਰ ਵਲੋਂ 2025 ਤਕ ਪੰਜਾਬ ਨੂੰ ਟੀਬੀ ਮੁਕਤ ਕਰਨ ਦੇ ਟੀਚੇ ਦੀ ਪ੍ਰਰਾਪਤੀ 'ਚ ਦਿੱਕਤ ਆ ਸਕਦੀ ਹੈ। ਇਸ ਲਈ ਹਰੇਕ ਰਜਿਸ਼ਟਰਡ ਨਿੱਜੀ ਡਾਕਟਰ, ਸੰਸਥਾ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣੀ ਜ਼ਰੂਰੀ ਹੈ। ਇਸ ਲਈ ਸਿਵਲ ਸਰਜਨ ਡਾ. ਪਿੰ੍ਸ ਸੋਢੀ ਨੇ ਰਜਿਸਟਰਡ ਨਿੱਜੀ ਡਾਕਟਰ/ਸੰਸਥਾਵਾਂ ਨੂੰ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਹਰੇਕ ਨਿੱਜੀ ਡਾਕਟਰਾਂ ਨੂੰ ਟੀਬੀ ਦੇ ਮਰੀਜ਼ਾਂ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਵਿਭਾਗ ਜਾਂ ਪਾ੍ਈਵੇਟ ਪੋ੍ਵਾਈਡਰ ਸਪਾਟ ਏਜੰਸੀ ਨੂੰ ਦੇਣਾ ਲਾਜ਼ਮੀ ਕਰ ਦਿੱਤਾ ਹੈ। ਡਾਕਟਰ ਤੇ ਲੈਬਾਰਟਰੀ ਵੱਲੋਂ ਅਜਿਹਾ ਨਾ ਕਰਨ ਤੇ ਸਿਹਤ ਵਿਭਾਗ ਮੈਡੀਕਲ ਕੌਂਸਲ ਆਫ ਇੰਡੀਆ ਐੱਮਸੀਆਈ ਐਕਟ ਤਹਿਤ ਸਬੰਧਤ ਡਾਕਟਰ/ਸੰਸਥਾ ਦਾ ਲਾਇਸੈਂਸ ਰੱਦ ਕਰ ਸਕਦੀ ਹੈ। ਨੋਡਲ ਅਫਸਰ ਡਾ. ਗੁਰਪ੍ਰਰੀਤ ਸਿੰਘ ਨਾਗਰਾ ਨੇ ਕਿਹਾ ਨਿਯਮਾਂ ਅਨੁਸਾਰ ਜੋ ਮੈਡੀਕਲ ਸਟੋਰ ਆਪਣੇ ਪੱਧਰ 'ਤੇ ਨਿੱਜੀ ਤੌਰ 'ਤੇ ਮਰੀਜ਼ਾਂ ਨੂੰ ਟੀਬੀ ਦੀ ਦਵਾਈ ਦੇ ਰਹੇ ਹਨ, ਉਨਾਂ੍ਹ ਕੋਲ ਵੀ ਰਿਕਾਰਡ ਹੋਣਾ ਬੇਹੱਦ ਜ਼ਰੂਰੀ ਹੈ।