ਐੱਚਐੱਸ ਸੈਣੀ, ਰਾਜਪੁਰਾ : ਬਹਾਵਲਪੁਰ ਭਵਨ 'ਚ ਅੱਜ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਜੱਗਾ ਵੱਲੋਂ ਆਪਣੇ ਜਨਮ ਦਿਨ 'ਤੇ 800 ਲੋੜਵੰਦਾਂ ਨੂੰ ਪੈਨਸ਼ਨ ਵੰਡੀ। ਇਸ ਦੌਰਾਨ ਹਲਕਾ ਰਾਜਪੁਰਾ ਦੇ ਵਸਨੀਕਾਂ ਨੂੰ ਘਰ-ਘਰ ਸਹੂਲਤਾਵਾਂ ਦੇਣ ਦੇ ਮਕਸਦ ਨਾਲ 2 ਹੋਰ ਸੁਵਿਧਾ ਵੈਨਾਂ ਨੂੰ ਰਵਾਨਾ ਕਰਨ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪ੍ਰਰਾਚੀਨ ਸ਼ਿਵ ਮੰਦਰ ਨਲਾਸ ਤੋਂ ਲਾਲ ਗਿਰੀ ਮਹਾਰਾਜ ਅਤੇ ਭਾਰਤੀ ਬਹਾਵਲਪੁਰੀ ਮਹਾਸੰਘ ਦੇ ਚੇਅਰਮੈਨ ਗਿਆਨ ਚੰਦ ਕਟਾਰੀਆ ਪਹੁੰਚੇ।

ਇਸ ਦੌਰਾਨ ਜਗਦੀਸ਼ ਜੱਗਾ ਵੱਲੋਂ ਟਰੱਸਟ ਦੇ ਮੈਂਬਰਾਂ ਦੀ ਹਾਜ਼ਰੀ 'ਚ ਪਹਿਲਾਂ ਆਪਣੇ ਜਨਮ ਦਿਨ ਦੀ ਖੁਸ਼ੀ 'ਚ ਕੇਕ ਕੱਟਿਆ ਤੇ ਮਹਾਰਾਜ ਲਾਲ ਗਿਰੀ ਤੇ ਬਜ਼ੁਰਗ ਮਾਤਾਵਾਂ ਤੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਜੱਗਾ ਨੇ ਭਰਵੇ ਇਕੱਠ ਦੌਰਾਨ ਐਲਾਨ ਕੀਤਾ ਕਿ ਉਹ ਹਲਕਾ ਰਾਜਪੁਰਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਤੇ ਲੋਕਾਂ ਤੋਂ ਸਮਰਥਨ ਦੇ ਪਿਆਰ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਲਕਾ ਰਾਜਪੁਰਾ ਦੇ ਵਸਨੀਕਾਂ ਨਾਲ ਹਰ ਸੰਭਵ ਤਰੀਕੇ ਨਾਲ ਖੜ੍ਹੇ ਹਨ। ਇਸ ਮੌਕੇ ਗੁਰਦੀਪ ਸਿੰਘ ਧਮੋਲੀ, ਅਜਮੇਰ ਸਿੰਘ ਕੋਟਲਾ, ਜਸਵੰਤ ਸਿੰਘ ਮਿਰਜ਼ਾਪੁਰ, ਡਾ. ਨੰਦ ਲਾਲ, ਪ੍ਰਦੀਪ ਨੰਦਾ, ਸ਼ਾਂਤੀ ਸਪਰਾ, ਵਿਪਨ ਕੁਮਾਰ, ਵਿਜੈ ਗੁਪਤਾ ਸੀਏ, ਕੁਲਜੀਤ ਸਿੰਘ, ਕਾਲਾ ਨਨਹੇੜਾ, ਸਿਮਰਨ ਮਠੋੜਾ, ਹਰਮਨਦੀਪ ਸਿੰਘ, ਮੁਖੀ ਦਿਆਲ ਦਾਸ, ਰਜਿੰਦਰ ਵਾਲੀਆ ਹਾਜ਼ਰ ਸਨ।