ਖਾਦਾਂ ਮਹਿੰਗੇ ਭਾਅ ਵੇਚਣ ਦੇ ਲਾਏ ਦੋਸ਼, ਕਾਰਵਾਈ ਦੀ ਕੀਤੀ ਮੰਗ

ਰਵਿੰਦਰ ਸਿੰਘ ਪੰਜੇਟਾ, ਸਨੌਰ : ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ 'ਚ ਯੂਰੀਆਂ ਖਾਦ ਤੇ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਤਾਂ ਕਿ ਕਣਕ ਦੀ ਫਸਲ ਨੂੰ ਵੱਖ-ਵੱਖ ਕਿਸਮਾਂ ਦੀ ਬਿਮਾਰੀਆਂ ਤੋਂ ਬਚਾਇਆਂ ਜਾ ਸਕੇ ਪਰ ਕਈ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਬਣੀਆਂ ਸੁਸਾਇਟੀਆਂ 'ਚ ਯੂਰੀਆਂ ਖਾਦ ਸਹੀ ਢੰਗ ਨਾਲ ਨਹੀ ਭੇਜੀ ਜਾ ਰਹੀ, ਜਿਸ ਕਾਰਨ ਕਿਸਾਨ ਨੂੰ ਮਹਿੰਗੇ ਭਾਅ 'ਤੇ ਖਾਦ ਖਰੀਦਣ ਲਈ ਨਿੱਜੀ ਦੁਕਾਨਦਾਰਾਂ ਵੱਲੋਂ ਕੀਤੀ ਲੁੱਟ ਦਾ ਸਾਹਮਣਾ ਕਰਨਾ ਪੈ ਰਹੀ ਹੈ। ਅਜਿਹਾ ਹੀ ਇਕ ਮਾਮਲਾ ਬਲਾਕ ਸਨੌਰ ਦੇ ਅਧੀਨ ਪੈਂਦਾ ਪਿੰਡ ਬੋਲੜਕਲਾ 'ਚ ਸਾਹਮਣੇ ਆਇਆ, ਜਿਥੇ ਦਾ ਇਕ ਨਿੱਜੀ ਦੁਕਾਨਦਾਰ ਕਿਸਾਨਾਂ ਨੂੰ ਮਹਿੰਗੇ ਭਾਅ ਨਾਲ ਖਾਦ ਵੇਚ ਰਿਹਾ ਸੀ। ਇਸ ਦੀ ਗੁਪਤ ਸੂਚਨਾ ਮਿਲਣ 'ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਾਕ ਪ੍ਰਧਾਨ ਸਨੌਰ ਅਮਰਿੰਦਰ ਸਿੰਘ ਰਾਠੀਆਂ ਤੇ ਸੁਖਵਿੰਦਰ ਸਿੰਘ ਭਾਖਰ ਤੇ ਹੋਰ ਆਗੂਆਂ ਵੱਲੋਂ ਪਿੰਡ ਬੋਲੜਕਲਾ ਪਹੁੰਚ ਕੇ ਦੁਕਾਨਦਾਰ ਦਾ ਵਿਰੋਧ ਕੀਤਾ। ਇਸ ਦੌਰਾਨ ਅਮਰਿੰਦਰ ਸਿੰਘ ਰਾਠੀਆਂ ਨੇ ਚਿਤਾਵਨੀ ਦਿੰਦੇ ਕਿਹਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਮੇਸ਼ਾ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ ਜੇਕਰ ਕਿਸੇ ਕਿਸਾਨ ਨਾਲ ਕੋਈ ਧੱਕਾ ਜਾ ਫਿਰ ਉਨਾ ਨਾਲ ਕੋਈ ਨਾਜਾਇਜ਼ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ। ਕਿਸਾਨਾਂ ਦੇ ਹੱਕਾਂ ਲਈ ਅਸੀ ਦਿਨ-ਰਾਤ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਬਲੈਕ ਢੰਗ ਨਾਲ ਯੂਰੀਆਂ ਜਾ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਉਸ ਦੁਕਾਨਦਾਰ 'ਤੇ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨਾਂ੍ਹ ਨੇ ਕਿਹਾ ਜੇ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦਿੰਦਾ ਤਾਂ ਪ੍ਰਸ਼ਾਸਨ ਖਿਲਾਫ ਵੀ ਧਰਨਾ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੈਲਾ, ਸੁਖਵਿੰਦਰ ਸਿੰਘ ਨੰਬਰਦਾਰ, ਬਹਾਦਰ ਸਿੰਘ ਸਿਰਕਪੜਾ, ਨਰਿੰਦਰ ਸਿੰਘ ਕਰਨਪੁਰ, ਸੁਖਦਰਸਨ ਸਿੰਘ ਬੱਤਾ ਤੇ ਹੋਰ ਵੀ ਹਾਜ਼ਰ ਸਨ।