ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਅਰਬਨ ਅਸਟੇਟ ਫ਼ੇਸ-1 'ਚ ਸੂਣ ਵਾਲੀ ਕੁੱਤੀ ਦੇ ਨਕਾਪੋਸ਼ਾਂ ਵੱਲੋਂ ਚਾਕੂ ਨਾਲ ਕੀਤੇ ਹਮਲੇ 'ਚ ਇਲਾਕਾ ਵਾਸੀਆਂ ਵਲੋਂ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਲਿਖ਼ਤ ਸ਼ਿਕਾਇਤ ਦੇ ਦਿੱਤੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਦੀ ਜਿੰਮੇਂਵਾਰੀ ਏਐਸਆਈ ਹੁਕਮ ਚੰਦ ਨੂੰ ਸੌਂਪੀ ਗਈ ਹੈ, ਜਿਨਾਂ੍ਹ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਪੇ੍ਮ ਵਰਮਾ ਨੇ ਦਸਿਆ ਕਿ ਅਜਿਹੇ ਬੇਜ਼ੁਬਾਨਾਂ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨਾਂ੍ਹ ਵਿਅਕਤੀਆਂ ਨੇ ਸੂਣ ਵਾਲੀ ਕੁੱਤੀ ਉੱਪਰ ਹਮਲਾ ਕੀਤਾ ਹੈ। ਉਸ ਕਾਰਨ ਉਸ ਦੇ 5 ਕਤੂਰਿਆਂ ਦੀ ਮੌਤ ਹੋ ਗਈ ਹੈ ਤੇ ਬੇਜ਼ੁਬਾਨ ਕੁੱਤੀ ਸਮੇਤ ਚਾਰ ਕਤੂਰਿਆਂ ਦੀ ਵੀ ਹਾਲਤ ਗੰਭੀਰ ਬਣੀ ਹੈ। ਪੁਲਿਸ ਵੱਲੋਂ ਕਿਸੇ ਵਿਅਕਤੀ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਂਦੀ ਹੈ ਪਰ ਇਹ ਬੇਜ਼ੁਬਾਨ ਜਾਨਵਰਾਂ ਦੀ ਸਾਰ ਲੈਣੀ ਚਾਹੀਦੀ ਹੈ। ਕਿਉਂਕਿ ਇਨਾਂ੍ਹ ਦੇ ਵਿਚ ਵੀ ਜਾਨ ਹੁੰਦੀ ਹੈ। ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਨਾਂ੍ਹ ਵਲੋਂ ਹੀ ਸਮਾਜ ਸੇਵੀ ਅਮਿਤ ਭਨੋਟ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇਸ ਉਪਰੰਤ ਉਨਾਂ੍ਹ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਰਬਨ ਅਸਟੇਟ ਦੇ ਏਐੱਸਆਈ ਹੁਕਮ ਚੰਦ ਨੇ ਦਸਿਆ ਕਿ ਪੁਲਿਸ ਵੱਲੋਂ ਇਲਾਕਾ ਵਾਸੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਦੀ ਭਾਲ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਕਲਿੱਪ ਵੀ ਲੱਭੇ ਜਾ ਰਹੇ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਕੇ ਉਨਾਂ੍ਹ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।