ਪੱਤਰ ਪੇ੍ਰਰਕ, ਪਟਿਆਲਾ : ਐੱਸਡੀਐੱਸਈ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆ ਨੇ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਤਿਰੰਗਾ ਮਾਰਚ ਕੱਿਢਆ ਗਿਆ। ਸ਼੍ਰੀ ਸਨਾਤਾਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਮਹਾਮੰਤਰੀ ਅਨਿਲ ਗੁਪਤਾ ਅਤੇ ਸਕੂਲ ਦੇ ਪ੍ਰਬੰਧਕ ਨਰੇਸ਼ ਕੁਮਾਰ ਜੈਨ ਦੇ ਕੁਸ਼ਲ ਮਾਰਗਦਰਸ਼ਨ ਵਿਚ ਦੇਸ਼ ਦੇ ਅਜ਼ਾਦੀ ਘੁਲਾਟੀਆਂ ਤੇ ਕ੍ਰਾਂਤੀਕਾਰੀਆਂ ਦੇ ਪ੍ਰਤੀ ਆਪਣੀ ਸ਼ਰਧਾ ਭੇਂਟ ਕਰਨ ਲਈ ਇਸ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਰਿਪੁਦਮਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਤਿਰੰਗਾ ਝੰਡਾ ਸਾਡੇ ਭਾਰਤੀਆਂ ਲਈ ਇੱਕ ਮਾਣ ਦਾ ਪ੍ਰਤੀਕ ਹੈ। ਸਾਨੂੰ ਆਪਣੇ ਦੇਸ਼ ਦਾ ਤਿਰੰਗਾ ਝੰਡਾ ਆਪਣੀ ਜਾਨ ਤੋਂ ਵੀ ਪਿਆਰਾ ਹੈ।ਤਿਰੰਗਾ ਯਾਤਰਾ ਦੇ ਸੰਯੋਜਕ ਅਤੇ ਟੈਗੋਰ ਹਾਉਸ ਦੇ ਇੰਚਾਰਜ ਅਨਿਲ ਭਾਰਤੀ ਨੇ ਦੱਸਿਆ ਕਿ ਇਸ ਦੇਸ਼ ਭਗਤੀ ਰਸ `ਚ ਭਰਪੂਰ ਯਾਤਰਾ ਦੌਰਾਨ ਜਦ ਸਕੂਲ ਦੇ ਬੱਚੇ ਤਿਰੰਗਾ ਮੇਰੀ ਜਾਨ ਹੈ ਭਾਰਤ ਦੇਸ਼ ਦੀ ਸ਼ਾਨ ਹੈ ਦੇ ਨਾਅਰੇ ਲਗਾਉਦੇ ਹੋਏ ਸ਼ਹਿਰ ਦੇ ਵੱਖਵੱਖ ਬਜਾਰਾਂ ਵਿੱਚੋ ਗੁਜਰ ਰਹੇ ਸਨ ਤਾਂ ਬਜਾਰਾਂ ਦੇ ਦੋਨੋ ਪਾਸਿਓ ਤੋਂ ਲੋਕ ਵੀ ਇਹਨਾਂ ਨਾਅਰਿਆਂ ਨੂੰ ਲਗਾਉਣ ਲੱਗੇ ਅਤੇ ਪੂਰਾ ਸ਼ਹਿਰ ਹੀ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਗਿਆ। ਇਸ ਮੌਕੇ ਲਾਲ ਬਹਾਦੁਰ, ਅਸ਼ੋਕ ਕੁਮਾਰ, ਮਨੀਸ਼ ਸਚਦੇਵਾ, ਸੁਨੀਲ ਗਰਗ, ਪੰਕਜ ਕੌਸ਼ਲ ਆਦਿ ਹਾਜ਼ਰ ਸਨ।