ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਲੰਘੇ ਦਿਨੀਂ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 'ਚ ਮੰਤਰੀ ਮੰਡਲ ਵੱਲੋਂ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਤੇ ਪਾਰਟ-ਟਾਈਮ ਲੈਕਚਰਾਰਾਂ ਨੂੰ ਕੈਜ਼ੂਅਲ ਤੇ ਜਣੇਪਾ ਛੁੱਟੀਆਂ ਤੋਂ ਇਲਾਵਾ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ ਅਤੇ ਅਸਧਾਰਨ ਛੁੱਟੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਲੀਜ਼ੀਬਲ ਸਹਾਇਕ ਪੋ੍ਫੈਸਰ ਗੈਸਟ ਫੈਕਲਟੀ ਸਰਕਾਰੀ ਕਾਲਜ ਪੰਜਾਬ ਜਥੇਬੰਦੀ ਵਲੋਂ ਪੰਜਾਬ ਸਰਕਾਰ, ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਉੱਚੇਰੀ ਸਿੱਖਿਆ ਸਕੱਤਰ ਜਸਪ੍ਰਰੀਤ ਕੌਰ ਤਲਵਾੜ , ਡੀਪੀਆਈ (ਕਾਲਜਾਂ) ਰਾਜੀਵ ਕੁਮਾਰ ਗੁਪਤਾ ਦਾ ਧੰਨਵਾਦ ਕੀਤਾ ਗਿਆ। ਜਥੇਬੰਦੀ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਫੈਸਲੇ ਨਾਲ ਗੈਸਟ ਫੈਕਲਟੀ ਵਿਚ ਖੁਸ਼ੀ ਦਾ ਮਾਹੌਲ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਵਲੋਂ 36 ਹਜ਼ਾਰ ਰੁਪਏ ਕੱਚੇ ਮੁਲਾਜ਼ਮਾਂ ਨੁੂੰ ਪੱਕਾ ਕਰਨ ਲਈ ਬਣਾਈ ਜਾ ਰਹੀ ਪਾਲਿਸੀ ਵਿਚ ਇਲੀਜ਼ੀਬਲ ਸਹਾਇਕ ਪੋ੍ਫੈਸਰ ਗੈਸਟ ਫੈਕਲਟੀ ਨੁੂੰ ਸ਼ਾਮਿਲ ਕਰਨ ਦੀ ਪੂਰਜੋਰ ਮੰਗ ਕੀਤੀ । ਪੰਜਾਬ ਸਰਕਾਰ ਵਲੋਂ ਇਲੀਜ਼ੀਬਲ ਸਹਾਇਕ ਪੋ੍ਫੈਸਰ ਗੈਸਟ ਫੈਕਲਟੀ ਦੀਆਂ ਹੱਕੀ ਮੰਗਾਂ ਨੁੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਦੇ ਨੁਮਾਇੰਦੇ ਪੋ੍. ਗੁਰਸੇਵ ਸਿੰਘ, ਪੋ੍. ਗੁਰਜੀਤ ਸਿੰਘ ਨਿਰਮਾਣ, ਪੋ੍. ਪ੍ਰਦੀਪ ਸਿੰਘ, ਪੋ੍. ਮਨਪ੍ਰਰੀਤ ਕੌਰ, ਪੋ੍. ਗੁਰਮੀਤ ਸਿੰਘ, ਪੋ੍. ਵਿਲੀਅਮਜੀਤ, ਪੋ੍. ਭਜਨ ਲਾਲ, ਪੋ੍. ਰਮਨਦੀਪ ਕੌਰ ਵੱਲੋਂ ਪੰਜਾਬ ਸਰਕਾਰ ਤੋਂ ਮਿਲੇ ਭਰੋਸੇ ਤਹਿਤ ਇਲੀਜ਼ੀਬਲ ਗੈਸਟ ਫੈਕਲਟੀ ਦੇ ਭਵਿੱਖ ਨੁੂੰ ਰੁਸ਼ਨਾਉਣ ਲਈ ਅਹਿਮ ਫੈਸਲੇ ਆਉਣ ਦੀ ਉਮੀਦ ਜਤਾਈ।