ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਮੰਗਲਵਾਰ ਨੂੰ 10ਵੀਂ ਦੇ ਨਤੀਜਿਆਂ 'ਚ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ। ਜ਼ਿਲ੍ਹੇ 'ਚ ਪਹਿਲੇ ਤਿੰਨ ਸਥਾਨਾਂ 'ਤੇ ਲੜਕੀਆਂ ਨੇ ਕਬਜ਼ਾ ਕੀਤਾ। ਮੈਰਿਟ 'ਚ ਆਏ ਵਿਦਿਆਰਥੀਆਂ ਨੇ ਇੰਟਰਨੈਟ ਮੀਡੀਆ ਦੀ ਸਕਾਰਾਤਮਕ ਵਰਤੋਂ, ਤਣਾਅ ਤੋਂ ਦੂਰੀ ਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਨੂੰ ਸਫਲਤਾ ਦਾ ਮੰਤਰ ਦੱਸਿਆ ਹੈ। ਇਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ ਦੀ ਮਨਬੀਰ ਕੌਰ ਤੇ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੀ ਕੋਸ਼ਿਕਾ ਨੇ ਸਾਂਝੇ ਤੌਰ 'ਤੇ 98.46 ਫੀਸਦੀ ਅੰਕ ਪ੍ਰਰਾਪਤ ਕਰ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਸੂਬੇ 'ਚੋਂ ਕ੍ਰਮਵਾਰ 14ਵਾਂ ਤੇ 16ਵਾਂ ਰੈਂਕ ਹਾਸਲ ਕਰਨ 'ਚ ਕਾਮਯਾਬ ਰਹੇ। ਇਸੇ ਤਰਾਂ੍ਹ ਪਲੇਅ ਵੇਅ ਸੀਨੀਅਰ ਸੈਕੰਡਰੀ ਸਕੂਲ ਦੀ ਵੈਦੇਹੀ ਤੇ ਇਸੇ ਸਕੂਲ ਦੀ ਮਹਿਕ ਨੇ ਸਾਂਝੇ ਤੌਰ 'ਤੇ 98.31 ਫੀਸਦੀ ਅੰਕ ਪ੍ਰਰਾਪਤ ਕਰ ਕੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਜਦਕਿ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੀ ਕੋਮਾਕਸ਼ੀ ਬਾਂਸਲ ਨੇ 98.15 ਫੀਸਦੀ ਅੰਕ ਪ੍ਰਰਾਪਤ ਕਰ ਕੇ ਜ਼ਿਲ੍ਹੇ 'ਚੋਂ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਨਤੀਜਿਆਂ ਤੋਂ ਬਾਅਦ ਜਿੱਥੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਮਨਬੀਰ ਕੌਰ ਨੇ ਦੱਸਿਆ ਕਿ ਉਸ ਪਿਤਾ ਬਿਜ਼ਨੈਸਮੈਨ ਹਨ ਤੇ ਮਾਤਾ ਅਧਿਆਪਕ ਹਨ। ਉਹ ਇਕ ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ। ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਉਹ ਰੋਜ਼ਾਨਾ ਹੀ 5 ਤੋਂ 6 ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਪੜ੍ਹਾਈ ਲਈ ਇਕ ਟਾਇਮ ਟੇਬਲ ਬਣਾਇਆ ਹੋਇਆ ਸੀ ਤੇ ਉਹ ਰਿਵੀਜ਼ਨ ਕਰਨ ਦੇ ਨਾਲ ਖੁਦ ਉਸ ਦੀ ਪੜਚੋਲ ਕਰਦੀ ਸੀ। ਇਸੇ ਤਰਾਂ੍ਹ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੋਸ਼ਿਕਾ ਨੇ ਦੱਸਿਆ ਕਿ ਉਹ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਚ ਪੜ੍ਹ ਰਹੀ ਹੈ। ਉਸ ਦੇ ਪਿਤਾ ਬਿਜ਼ਨੈਸਮੇਨ ਹਨ ਤੇ ਮਾਤਾ ਅਧਿਆਪਕਾਂ ਹਨ। ਉਸ ਦੀ ਇੱਛਾ ਹੈ ਕਿ ਉਹ ਭਵਿੱਖ ਵਿਚ ਇਕ ਚੰਗੀ ਅਧਿਆਪਕ ਬਣੇ। ਉਸ ਨੂੰ ਗਾਉਣਾ ਤੇ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਉਹ ਇੰਟਰਨੈਟ ਮੀਡੀਆ ਦੇ ਨਾਲ ਵੀ ਜੁੜੀ ਹੋਈ ਸੀ ਤੇ ਉਹ ਰੋਜ਼ਾਨਾ 6 ਘੰਟੇ ਪੜ੍ਹਾਈ ਕਰਦੀ ਹੈ। ਜਦੋਂ ਉਹ ਪੜ੍ਹਾਈ ਕਰਦੀ ਸੀ ਤਾਂ ਉਹ ਸਾਰਾ ਧਿਆਨ ਪੜ੍ਹਾਈ 'ਤੇ ਰੱਖਦੀ ਸੀ ਤੇ ਸਾਰਾ ਧਿਆਨ ਉਹ ਪੜ੍ਹਾਈ ਵੱਲ ਰੱਖਦੀ ਸੀ। ਦੂਜਾ ਸਥਾਨ ਹਾਸਲ ਕਰਨ ਵਾਲੇ ਵੈਦੇਹੀ ਨੇ ਕਿਹਾ ਕਿ ਉਹ ਪਲੇਅ ਵੇ ਸਕੂਲ ਵਿਚ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਇਕ ਦਰਜੀ ਹਨ ਤੇ ਮਾਤਾ ਘਰੇਲੂ ਕੰਮ ਕਰਦੇ ਹਨ। ਉਸ ਨੂੰ ਸਵੀਮਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਹ ਸਥਾਨ ਹਾਸਲ ਕਰਨ ਲਈ ਉਹ ਇੰਟਰਨੈਟ ਮੀਡੀਆ ਤੋਂ ਵੀ ਦੂਰ ਰਹਿੰਦੀ ਸੀ। ਵਿਹਲੇ ਸਮੇਂ ਵਿਚ ਉਸ ਨੂੰ ਿਫ਼ਲਮਾਂ ਵੇਖਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਉਹ ਰੋਜ਼ਾਨਾ 6 ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਇਹ ਮੁਕਾਮ ਦੁਬਾਰਾ ਰਿਵੀਜ਼ਨ ਤੇ ਅਧਿਆਪਕਾਂ ਵਲੋਂ ਮਿਲੀ ਸਹੀ ਦਿਸ਼ਾ ਕਰਕੇ ਹੀ ਪ੍ਰਰਾਪਤ ਕੀਤਾ ਹੈ।